ਪੜਚੋਲ ਕਰੋ
ਪਹਿਲੇ ਸਾਬਤ ਸੂਰਤ ਸਿੱਖ ਨੌਜਵਾਨ ਨੇ ਅਮਰੀਕਾ 'ਚ ਰਚਿਆ ਇਤਿਹਾਸ
ਅਮਰੀਕਾ ਦੀ ਵਿਸ਼ੇਸ਼ ਮਰੀਨ ਕੋਰ ਭਰਤੀ ਸਿਖਲਾਈ 'ਚ ਪਹਿਲੀ ਵਾਰੀ ਕਿਸੇ ਦਸਤਾਰਧਾਰੀ ਸਿੱਖ ਨੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਜਸਕੀਰਤ ਸਿੰਘ ਨੇ ਸੈਨ ਡਿਆਗੋ ਸਥਿਤ ਮਰੀਨ ਕੌਰ ਭਰਤੀ ਡੀਪੂ ਤੋਂ ਪਹਿਲੀ ਸ਼੍ਰੇਣੀ 'ਚ ਸਿਖਲਾਈ ਪੂਰੀ ਕੀਤੀ।
Jaskirat Singh
1/6

ਮਰੀਨ ਕੋਰ ਰਿਕਰੂਟ ਟਰੇਨਿੰਗ 'ਚੋਂ ਪਹਿਲੀ ਵਾਰ ਇਕ 21 ਸਾਲਾ ਸਿੱਖ ਨੌਜਵਾਨ ਬਿਨਾਂ ਦਾਹੜੀ ਕਟਵਾਏ ਤੇ ਦਸਤਾਰ ਤਿਆਗੇ ਗ੍ਰੈਜੂਏਟ ਹੋਇਆ ਹੈ। ਉਸ ਨੂੰ ਸਿੱਖ ਧਰਮ ਵਿਚ ਪਵਿੱਤਰ ਸਮਝੇ ਜਾਂਦੇ ਪੰਜ ਕੱਕਾਰ ਧਾਰਨ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਸੀ। ਸਿੱਖ ਮਰੀਨ ਪ੍ਰਾਈਵੇਟ ਫਸਟ ਕਲਾਸ ਜਸਕੀਰਤ ਸਿੰਘ ਨੇ ਸ਼ੁੱਕਰਵਾਰ ਆਪਣੀ ਸਿਖਲਾਈ ਮੁਕੰਮਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ।
2/6

ਸੰਘੀ ਅਦਾਲਤ ਦੇ ਜੱਜ ਨੇ ਜਸਕੀਰਤ ਸਿੰਘ ਨੂੰ ਧਾਰਮਿਕ ਚਿੰਨ੍ਹਾਂ ਸਮੇਤ ਫ਼ੌਜੀ ਸੇਵਾ ਦੀ ਇਜਾਜ਼ਤ ਦਿੱਤੀ ਸੀ। ਇਹ ਆਦੇਸ਼ ਇੱਕ ਸਾਲ ਪਹਿਲਾਂ ਸਿੱਖ, ਯਹੂਦੀ ਤੇ ਮੁਸਲਮਾਨ ਤਿੰਨ ਨੌਜਵਾਨਾਂ ਵੱਲੋਂ ਧਾਰਮਿਕ ਮਾਨਤਾਵਾਂ ਦੀ ਮੰਗ ਸਬੰਧੀ ਜਲ ਸੈਨਾ 'ਤੇ ਕੀਤੇ ਗਏ ਮੁਕੱਦਮੇ 'ਚ ਦਿੱਤਾ ਗਿਆ ਸੀ।
Published at : 15 Aug 2023 12:17 PM (IST)
ਹੋਰ ਵੇਖੋ





















