Recruit Constables in Punjab: ਪੰਜਾਬ 'ਚ ਕਾਂਸਟੇਬਲ ਭਰਤੀ 'ਤੇ ਹੰਗਾਮਾ, ਉਮੀਦਵਾਰਾਂ ਨੇ ਰਾਤੋ-ਰਾਤ ਕੀਤਾ ਲੁਧਿਆਣਾ-ਹਿਸਾਰ ਹਾਈਵੇ ਜਾਮ
Ludhiana-Hisar Highway Blocked: ਪੰਜਾਬ 'ਚ ਕਾਂਸਟੇਬਲ ਭਰਤੀ 'ਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਨਿਰਾਸ਼ ਹੋ ਕੇ ਉਮੀਦਵਾਰਾਂ ਨੇ ਰਾਤੋ-ਰਾਤ ਲੁਧਿਆਣਾ-ਹਿਸਾਰ ਹਾਈਵੇ ਜਾਮ ਕਰ ਦਿੱਤਾ।
Download ABP Live App and Watch All Latest Videos
View In Appਇਹ ਉਮੀਦਵਾਰ ਕੱਲ੍ਹ ਵੀ ਦਿਨ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੀ ਕਹਿਣਾ ਹੈ ਕਿ ਕਾਂਸਟੇਬਲ ਭਰਤੀ ਵਿੱਚ ਘਪਲਾ ਹੋ ਰਿਹਾ ਹੈ।
ਕਾਂਸਟੇਬਲ ਭਰਤੀ ਦਾ ਫਿਜੀਕਲ ਟਰਾਈਲ ਹੋਣਾ ਹੈ ਜਿਸ ਲਈ ਘੱਟ ਨੰਬਰ ਵਾਲੇ ਪ੍ਰਤੀਯੋਗੀਆਂ ਨੂੰ ਐਡਮਿਟ ਕਾਰਡ ਭੇਜ ਦਿੱਤੇ ਗਏ ਹਨ ਜਦੋਂਕਿ ਜਿਆਦਾ ਨੰਬਰਾਂ ਵਾਲਿਆਂ ਨੂੰ ਛੱਡਿਆ ਜਾ ਰਿਹਾ ਹੈ।
ਕਾਂਸਟੇਬਲ ਭਰਤੀ ਦੇ ਆਏ ਨਤੀਜਿਆਂ ਨੂੰ ਲੈ ਕੇ ਨੌਜਵਾਨਾਂ ਵਿੱਚ ਰੋਸ ਹੈ। ਇਸ ਲਈ ਉਨ੍ਹਾਂ ਨੇ ਸੰਗਰੂਰ ਵਿੱਚ ਜਾਮ ਲਾ ਦਿੱਤਾ।
ਨੌਜਵਾਨਾਂ ਦਾ ਇਲਜ਼ਾਮ ਹੈ ਕਿ ਨਤੀਜੀਆਂ ਵਿੱਚ ਘਪਲੇਬਾਜੀ ਹੋਈ ਹੈ। ਘੱਟ ਨੰਬਰ ਵਾਲੇ ਪ੍ਰਤੀਯੋਗੀਆਂ ਨੂੰ ਨੌਕਰੀ ਲਈ ਨਿਯੁਕਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਰਾਜ ਦੇ ਪ੍ਰਤੀਯੋਗੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪੰਜਾਬ ਦੇ ਪ੍ਰਤੀਯੋਗੀਆਂ ਨੂੰ ਪਿੱਛੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਸੀ ਪਰ ਪੰਜਾਬ ਸਰਕਾਰ ਨੇ ਪੂਰਾ ਨਹੀਂ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਮਾਮਲਾ ਹੱਲ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਭ ਨੂੰ ਟਰਾਈਲ ਲਈ ਬੁਲਾਇਆ ਜਾਵੇ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇ।