Water Crisis: ਅੱਤ ਦੀ ਗਰਮੀ ਕਰਕੇ ਪੰਜਾਬ 'ਚ ਪਾਣੀ ਦਾ ਸੰਕਟ, ਅਬੋਹਰ ਦੇ ਲੋਕ ਜੂਝ ਰਹੇ ਨੇ ਪਾਣੀ ਦੀ ਕਿੱਲਤ ਨਾਲ
ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਖ਼ਤ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ ਹੈ।
Download ABP Live App and Watch All Latest Videos
View In Appਕੈਲਾਸ਼ ਨਗਰ ਦੀ ਵਸਨੀਕ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਪਾਣੀ ਨਹੀਂ ਆ ਰਿਹਾ, ਉਹ ਹਰ ਪਾਸੇ ਦਰਖਾਸਤ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੀਆਂ ਵੋਟਾਂ ਪੱਕੀਆਂ ਹਨ ਪਰ ਉਨ੍ਹਾਂ ਦਾ ਪਾਣੀ ਪੱਕਾ ਨਹੀਂ ਹੈ।
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਨਗਰ ਨਿਗਮ ਉਨ੍ਹਾਂ ਦਾ ਪਾਣੀ ਬੰਦ ਕਰ ਦਿੰਦਾ ਹੈ। ਕਿਸੇ ਨੂੰ ਪਾਣੀ ਵਾਲਾ ਪ੍ਰਾਈਵੇਟ ਕੈਂਟਰ ਮੰਗਵਾਉਣਾ ਪੈਂਦਾ ਹੈ ਅਤੇ ਕਿਸੇ ਨੂੰ ਪ੍ਰਤੀ ਟੈਂਕਰ 300 ਤੋਂ 400 ਰੁਪਏ ਦੇਣੇ ਪੈਂਦੇ ਹਨ। ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਬੋਹਰ ਵਿੱਚ ਚੋਣਾਂ ਲਈ ਆਏ ਸਨ ਤਾਂ ਉਨ੍ਹਾਂ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਵੱਲੋਂ ਜਲਦੀ ਹੀ ਨਿਰਵਿਘਨ ਪਾਣੀ ਸਪਲਾਈ ਕਰਵਾਉਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ।
ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦਾ ਕਹਿਣਾ ਹੈ ਕਿ ਅਬੋਹਰ 'ਚ ਪਾਣੀ ਦੀ ਸਥਿਤੀ ਪਿਛਲੇ 4-5 ਸਾਲਾਂ ਤੋਂ ਪਹਿਲਾਂ ਵਾਂਗ ਹੀ ਹੈ, ਪਰ ਪਾਣੀ ਦੀ ਮੰਗ ਵਧਣ ਕਾਰਨ ਸਾਡੇ ਟੈਂਕਰ ਉਨ੍ਹਾਂ ਥਾਵਾਂ 'ਤੇ ਜਾ ਰਹੇ ਹਨ, ਜਿੱਥੇ ਪਾਣੀ ਤੱਕ ਨਹੀਂ ਪਹੁੰਚ ਰਹੀ ਸੀ ਅਤੇ ਪਾਣੀ ਦੀ ਸਪਲਾਈ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਲਾਸ਼ ਨਗਰ ਵਿੱਚ ਜੋ ਪਾਣੀ ਦੀ ਸਮੱਸਿਆ ਦੱਸੀ ਗਈ ਹੈ, ਉਹ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੈ ਅਤੇ ਉਹ ਕਲੋਨੀ ਨਾਜਾਇਜ਼ ਹੈ ਅਤੇ ਪਾਈਪ ਨਾਜਾਇਜ਼ ਤੌਰ ’ਤੇ ਵਿਛਾਈ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ।
ਪਰ ਉਨ੍ਹਾਂ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਹਰ ਕਿਸੇ ਨੂੰ ਪਾਣੀ ਦੀ ਲੋੜ ਹੈ, ਇਸ ਲਈ ਜਦੋਂ ਤੱਕ ਉਨ੍ਹਾਂ ਨੂੰ ਸਰਫੇਸ ਵਾਟਰ ਸਕੀਮ ਤਹਿਤ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਥੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇ।
ਡੀਸੀ ਨੇ ਲੋਕਾਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਜੇਕਰ ਕੋਈ ਅਜਿਹਾ ਲਗਾਤਾਰ ਕਰਦਾ ਹੈ ਤਾਂ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।