ਰਾਹੁਲ ਗਾਂਧੀ ਪਹੁੰਚੇ ਰੈਲੀ ਵਾਲੀ ਥਾਂ, ਪੰਜਾਬ ਦੌਰੇ ਦਾ ਦੂਜਾ ਦਿਨ
ਇਸ ਮਾਰਚ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਸਮੇਤ ਕਾਂਗਰਸ ਦੇ ਕਈ ਹੋਰ ਲੀਡਰ ਸ਼ਾਮਲ ਸਨ।
Download ABP Live App and Watch All Latest Videos
View In Appਚਾਰ ਅਕਤੂਬਰ ਐਤਵਾਰ ਕਾਂਗਰਸ ਰੈਲੀ ਦੀ ਸ਼ੁਰੂਆਤ ਹੋਈ ਸੀ। ਜਿੱਥੇ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਤੋਂ ਟਰੈਕਟਰ ਮਾਰਚ ਆਰੰਭ ਹੋਇਆ ਸੀ।
ਰਾਹੁਲ ਦੀ ਟਰੈਕਟਰ ਰੈਲੀ ਨੇ ਕਿਸਾਨ ਸੰਘਰਸ਼ ਨੂੰ ਹੋਰ ਭਖਾ ਦਿੱਤਾ ਹੈ। ਬੇਸ਼ੱਕ ਇਹ ਕਾਂਗਰਸ ਦਾ ਪ੍ਰੋਗਰਾਮ ਹੈ ਪਰ ਰਾਹੁਲ ਗਾਂਧੀ ਦੇ ਆਉਣ ਮਗਰੋਂ ਕੌਮੀ ਮੀਡੀਆ ਦਾ ਵੀ ਧਿਆਨ ਕਿਸਾਨ ਸੰਘਰਸ਼ ਵੱਲ਼ ਆਇਆ ਹੈ।
ਰਾਹੁਲ ਗਾਂਧੀ ਦੀ ਅੱਜ ਹੋਣ ਵਾਲੀ ਰੈਲੀ ਦੀ ਸ਼ੁਰੂਆਤ ਸੰਗਰੂਰ ਤੋਂ ਹੋਈ। ਇਸ ਤੋਂ ਬਾਅਦ 12 ਵਜੇ ਭਵਾਨੀਗੜ੍ਹ ਵਿਖੇ ਜਨਤਕ ਮੀਟਿੰਗ ਕੀਤੀ। ਇਸ ਤੋਂ ਬਾਅਦ ਦੁਪਹਿਰ ਭਵਾਨੀਗੜ੍ਹ ਤੋਂ ਸਮਾਣਾ ਤੱਕ ਟਰੈਕਟਰ ਮਾਰਚ ਕੱਢਿਆ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਿਸਾਨਾਂ ਦੇ 'ਹੱਕ ਚ ਦੌਰਾ ਕਰ ਰਹੇ ਹਨ। ਅੱਜ ਸੋਮਵਾਰ ਰਾਹੁਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ।
- - - - - - - - - Advertisement - - - - - - - - -