ਤਾਲਿਬਾਨ ਨਾਲ ਲੋਹਾ ਲੈਣ ਲਈ ਅਫਗਾਨਿਸਤਾਨ 'ਚ ਹੁਣ ਡਟਿਆ ਇਹ ਸਮੂਹ
ਅਫਗਾਨਿਸਤਾਨ ਦੇ ਪੰਜਸ਼ੀਰ ਘਾਟੀ ਇਲਾਕੇ 'ਚ ਤਾਲਿਬਾਨ ਵਿਰੋਧੀ ਤਾਕਤਾਂ ਨੇ ਕਿਹਾ ਕਿ ਸਮੂਹ ਦਾ ਇਰਾਦਾ ਕਿਸੇ ਵੀ ਤਰ੍ਹਾਂ ਦੇ ਯੁੱਧ ਤੇ ਸੰਘਰਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਂਤੀ ਤੇ ਗੱਲਬਾਤ ਜਾਰੀ ਰੱਖਣ ਦਾ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ 'ਨੈਸ਼ਨਲ ਰੈਸਿਸਟੈਂਸ ਫਰੰਟ ਆਫ ਅਫਗਾਨਿਸਤਾਨ' ਦੇ ਅਲੀ ਨਾਜਾਰੀ ਨੇ ਕਿਹਾ ਕਿ ਪ੍ਰਸਿੱਧ ਤਾਲਿਬਾਨ ਵਿਰੋਧੀ ਲੀਡਰ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਦੀ ਅਗਵਾਈ 'ਚ ਹਜ਼ਾਰਾਂ ਲੜਾਕੇ ਇਕੱਠੇ ਹੋਏ ਹਨ।
ਨਾਜਾਰੀ ਨੇ ਤਾਲਿਬਾਨ ਨਾਲ ਗੰਭੀਰ ਵਾਰਤਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਸੂਦ ਦੀ ਫੌਜ ਵਿਰੋਧ ਲਈ ਤਿਆਰ ਹੈ।
ਉਨ੍ਹਾਂ ਕਿਹਾ ਅਫਗਾਨਿਸਤਾਨ ਦੇ ਰਾਸ਼ਟਰੀ ਪ੍ਰਤੀਰੋਧ ਮੋਰਚੇ ਦਾ ਮੰਨਣਾ ਹੈ ਕਿ ਕਿਸੇ ਵੀ ਸਥਾਈ ਸ਼ਾਂਤੀ ਲਈ ਸਾਨੂੰ ਅਫਗਾਨਿਸਤਾਨ ਦੀਆਂ ਅੰਦਰੂਨੀ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਅਸੀਂ ਉਸੇ ਪੈਟਰਨ ਨੂੰ ਜਾਰੀ ਨਹੀਂ ਰੱਖ ਸਕਦੇ ਜੋ ਸਾਡੇ ਦੇਸ਼ 'ਚ ਪਿਛਲੇ 40 ਸਾਲ ਜਾਂ 100 ਸਾਲ ਜਾਂ 200 ਸਾਲ ਤੋਂ ਦੇਖ ਰਹੇ ਹਾਂ। ਦੇਸ਼ 'ਚ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਸੈਂਟਰਾਲਾਇਜ਼ਡ ਸਿਆਸੀ ਵਿਵਸਥਾ ਹੈ।
ਉਨ੍ਹਾਂ ਕਿਹਾ ਅਫਗਾਨਿਸਤਾਨ ਘੱਟ ਗਿਣਤੀਆਂ ਨਾਲ ਬਣਿਆ ਦੇਸ਼ ਹੈ। ਇਹ ਇਕ ਬਹੁ-ਸੰਸਕ੍ਰਿਤਕ ਦੇਸ਼ ਹੈ। ਇਸ ਨੂੰ ਸੱਤਾ ਦੇ ਬਟਵਾਰੇ ਦੀ ਲੋੜ ਹੈ। ਇਕ ਅਜਿਹਾ ਸੱਤਾ ਬਟਵਾਰੇ ਦਾ ਸੌਦਾ, ਜਿੱਥੇ ਹਰ ਕੋਈ ਖੁਦ ਨੂੰ ਸੱਤਾ 'ਚ ਦੇਖ ਸਕੇ। ਜੇਕਰ ਇਕ ਸਿਆਸੀ ਤਾਕਤ, ਚਾਹੇ ਕੋਈ ਵੀ ਹੋਵੇ, ਜਿੱਥੋਂ ਵੀ ਆਉਂਦੀ ਹੈ, ਜੇਕਰ ਉਹ ਸਿਆਸਤ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਸਿਰਫ਼ ਅੰਦਰੂਨੀ ਯੁੱਧ ਦੀ ਸਥਿਤੀ ਤੇ ਵਰਤਮਾਨ ਸੰਘਰਸ਼ ਦੀ ਨਿਰੰਤਰਤਾ ਪੈਦਾ ਕਰੇਗਾ।
ਪਿਛਲੇ ਹਫ਼ਤੇ ਵਾਸ਼ਿੰਗਟਨ ਪੋਸਟ ਲਈ ਇਕ ਲੇਖ 'ਚ ਅਹਿਮਦ ਮਸੂਦ ਨੇ ਅਫਗਾਨ ਆਜ਼ਾਦੀ ਦੇ ਅੰਤਿਮ ਗੜ੍ਹ ਦੇ ਰੂਪ 'ਚ ਪੰਜਸ਼ੀਰ ਦੀ ਰੱਖਿਆ ਕਰਨ ਦਾ ਵਚਨ ਦਿੱਤਾ ਸੀ ਤੇ ਪੱਛਮੀ ਦੇਸ਼ਾਂ ਨੂੰ ਉਨ੍ਹਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ।