Ukraine-Russia War: ਖੰਡਰ ਇਮਾਰਤਾਂ, ਸੁੰਨਸਾਨ ਸੜਕਾਂ, ਰੂਸੀ ਹਮਲਿਆਂ ਨੇ ਤਬਾਹ ਕੀਤੇ ਕਈ ਸੋਹਣੇ ਸ਼ਹਿਰ, ਤਸਵੀਰਾਂ 'ਚ ਦੇਖੋ ਖੌਫਨਾਕ ਮੰਜ਼ਰ
Ukraine-Russia War photos: ਰੂਸ ਤੇ ਯੂਕਰੇਨ ਵਿਚਾਲੇ ਪਿਛਲੇ ਅੱਠ ਦਿਨਾਂ ਤੋਂ ਭਿਆਨਕ ਜੰਗ ਜਾਰੀ ਹੈ। ਰੂਸੀ ਫੌਜੀ ਕਾਰਵਾਈ ਵੱਲੋਂ ਕੀਤੀ ਜਾ ਰਹੀ ਤਬਾਹੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਯੂਕਰੇਨ ਦੇ ਹੋਰ ਸ਼ਹਿਰਾਂ ਵਾਂਗ ਖਾਰਕੀਵ ਵਿੱਚ ਵੀ ਸਥਿਤੀ ਬਹੁਤ ਖਰਾਬ ਹੈ। ਇੱਥੋਂ ਦੀਆਂ ਕਈ ਇਮਾਰਤਾਂ ਖੰਡਰ ਵਿੱਚ ਬਦਲ ਚੁੱਕੀਆਂ ਹਨ। ਸੜਕਾਂ ਸੁੰਨਸਾਨ ਹਨ। ਯੂਕਰੇਨ ਦੀ ਮਿੱਟੀ ਅੱਜ ਵੀ ਰੂਸੀ ਬੰਬਾਂ ਦੇ ਗੋਲਿਆਂ ਨਾਲ ਕੰਬ ਰਹੀ ਹੈ। ਦੇਖੋ ਰੂਸੀ ਹਮਲੇ ਦੀਆਂ ਕੁਝ ਤਾਜ਼ਾ ਤਸਵੀਰਾਂ।
Download ABP Live App and Watch All Latest Videos
View In Appਰੂਸ ਨੇ ਯੂਕਰੇਨ ਦੇ ਖਾਰਕਿਵ ਤੇ ਮਾਰੀਉਪੋਲ ਸ਼ਹਿਰਾਂ 'ਤੇ ਵੱਡਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰੂਸੀ ਫੌਜ ਨੇ ਖੇਰਸਨ 'ਤੇ ਵੀ ਕਬਜ਼ਾ ਕਰ ਲਿਆ ਹੈ ਪਰ ਕੀਵ ਵੱਲ ਵਧ ਰਹੇ ਰੂਸੀ ਕਾਫਲੇ ਨੂੰ ਯੂਕਰੇਨ ਵਾਲੇ ਪਾਸੇ ਤੋਂ ਰੋਕਣ ਦਾ ਦਾਅਵਾ ਕੀਤਾ ਗਿਆ ਹੈ।
ਯੂਕਰੇਨ ਦੇ ਓਖਤਿਰਕਾ ਤੇ ਖਾਰਕੀਵ ਵਿੱਚ ਰੂਸੀ ਹਮਲਿਆਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹਮਲੇ ਵਿੱਚ ਖਾਰਕਿਵ ਦੇ ਤਿੰਨ ਸਕੂਲ ਤੇ ਇੱਕ ਚਰਚ ਤਬਾਹ ਹੋ ਗਏ ਹਨ। ਓਖਤਿਰਕਾ ਵਿੱਚ ਰੂਸੀ ਹਮਲੇ ਵਿੱਚ ਦਰਜਨਾਂ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ।
ਜੰਗ ਦੇ ਵਿਚਕਾਰ, ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਯੂਕਰੇਨ ਵਿੱਚ ਉਸ ਦੇ 498 ਸੈਨਿਕ ਮਾਰੇ ਗਏ ਹਨ ਤੇ 1,597 ਹੋਰ ਜ਼ਖਮੀ ਹੋਏ ਹਨ।
ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਵੀ ਦੱਸਿਆ ਕਿ 2,870 ਤੋਂ ਵੱਧ ਯੂਕਰੇਨੀ ਸੈਨਿਕ ਮਾਰੇ ਗਏ ਤੇ ਲਗਪਗ 3,700 ਜ਼ਖਮੀ ਹੋਏ, ਜਦੋਂ ਕਿ 572 ਹੋਰਾਂ ਨੂੰ ਬੰਦੀ ਬਣਾ ਲਿਆ ਗਿਆ।
ਦੂਜੇ ਪਾਸੇ ਖੁਦ ਨੂੰ ਬਚਾਉਣ ਲਈ ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੰਯੁਕਤ ਰਾਸ਼ਟਰ ਨੇ ਹੁਣ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੰਘਰਸ਼ ਕਾਰਨ ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਇਕ ਵਾਰ ਫਿਰ ਵਧ ਗਈ ਹੈ। ਹੁਣ ਤੱਕ ਲਗਪਗ 836000 ਲੋਕ ਦੇਸ਼ ਛੱਡ ਚੁੱਕੇ ਹਨ।
ਮੰਗਲਵਾਰ ਨੂੰ, ਰੂਸੀ ਸੈਨਿਕਾਂ ਨੇ ਖਾਰਕਿਵ ਦੇ ਮੁੱਖ ਚੌਕ 'ਫ੍ਰੀਡਮ ਸਕੁਆਇਰ' ਤੇ ਹੋਰ ਨਾਗਰਿਕ ਟਿਕਾਣਿਆਂ 'ਤੇ ਹਮਲਾ ਕੀਤਾ, ਜਿਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ।
ਯੂਕਰੇਨ ਦੀ ਫੌਜ ਵੀ ਰੂਸੀ ਫੌਜ ਦਾ ਸਖਤੀ ਨਾਲ ਸਾਹਮਣਾ ਕਰ ਰਹੀ ਹੈ। ਯੂਕਰੇਨ ਨੇ ਕਈ ਰੂਸੀ ਟੈਂਕਾਂ ਅਤੇ ਫੌਜੀ ਜਹਾਜ਼ਾਂ ਨੂੰ ਮਾਰ ਗਿਰਾਉਣ ਦਾ ਵੀ ਦਾਅਵਾ ਕੀਤਾ ਹੈ।
ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਰੂਸ ਜ਼ੇਲੇਨਸਕੀ ਦੀ ਥਾਂ ਵਿਕਟਰ ਯਾਨੁਕੋਵਿਚ ਨੂੰ ਯੂਕਰੇਨ ਦਾ ਰਾਸ਼ਟਰਪਤੀ ਬਣਾਉਣਾ ਚਾਹੁੰਦਾ ਹੈ। ਸਾਬਕਾ ਰਾਸ਼ਟਰਪਤੀ ਵਿਕਟਰ ਪੁਤਿਨ ਦਾ ਕਰੀਬੀ ਮੰਨਿਆ ਜਾਂਦਾ ਹੈ।
ਰੂਸ ਦੇ ਲੀਕ ਹੋਏ ਗੁਪਤ ਦਸਤਾਵੇਜ਼ ਮੁਤਾਬਕ ਯੂਕਰੇਨ 'ਤੇ ਹਮਲੇ ਦੀ ਯੋਜਨਾ 18 ਜਨਵਰੀ ਨੂੰ ਤਿਆਰ ਕੀਤੀ ਗਈ ਸੀ ਅਤੇ ਉਸ ਨੂੰ ਹਰੀ ਝੰਡੀ ਮਿਲ ਗਈ ਸੀ। ਇਹ ਦਸਤਾਵੇਜ਼ ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।