ਪੜਚੋਲ ਕਰੋ
web series in October: ਇੱਕ ਜਾਂ ਦੋ ਨਹੀਂ, ਇਹ ਵੈੱਬ ਸੀਰੀਜ਼ ਹੋਣਗੀਆਂ ਅਕਤੂਬਰ ਮਹੀਨੇ 'ਚ ਰਿਲੀਜ਼, ਵੇਖੋ ਲਿਸਟ
1/5

ਫਿਲਮ ਸਕੈਮ 9 ਅਕਤੂਬਰ ਨੂੰ ਸੋਨੀ ਲਾਈਵ 'ਤੇ ਰਿਲੀਜ਼ ਹੋਵੇਗੀ। ਇਹ ਫਿਲਮ ਸਟਾਕ ਬਰੋਕਰ ਹਰਸ਼ਦ ਮਹਿਤਾ ਦੀ ਕਹਾਣੀ ਹੈ। ਪ੍ਰੋਜੈਕਟ ਦਾ ਐਲਾਨ ਸਾਲ 2018 ਵਿੱਚ ਕੀਤਾ ਗਿਆ ਸੀ ਤੇ ਹੁਣ ਇਹ ਫਿਲਮ ਰਿਲੀਜ਼ ਲਈ ਤਿਆਰ ਹੈ।
2/5

ਜ਼ੀ -5 ਇਸ ਸਮੇਂ ਲਗਾਤਾਰ ਨਵਾਂ ਓਰੀਜਨਲ ਕੰਟੈਂਟ ਲਿਆ ਰਿਹਾ ਹੈ। ਕਈ ਵਧੀਆ ਫਿਲਮਾਂ ਚੋਂ ਕੁਝ ਵਧੀਆ ਵੈਬ ਸੀਰੀਜ਼ ਨੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਇਸ ਦੌਰਾਨ ਕੁਨਾਲ ਖੇਮੂ ਤੇ ਰਾਮ ਕਪੂਰ ਸਟਾਰਰ ਵੈੱਬ ਸੀਰੀਜ਼ ਅਭੈ 2 ਵੀ ਜਾਰੀ ਕੀਤੀ ਗਈ। ਅਕਤੂਬਰ ਦੇ ਸ਼ੁਰੂ ਵਿੱਚ ਇੱਕ ਨਵੀਂ ਵੈੱਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਂ ਹੈ ‘ਐਕਸਪੀਰੀ ਡੇਟ’। ਇਹ ਇੱਕ ਥ੍ਰਿਲਰ ਵੈੱਬ ਸੀਰੀਜ਼ ਹੈ, ਜੋ 2 ਅਕਤੂਬਰ ਨੂੰ ਜ਼ੀ 5 'ਤੇ ਰਿਲੀਜ਼ ਹੋਵੇਗੀ।
3/5

ਨਵਾਜ਼ੂਦੀਨ ਸਿਦੀਕੀ ਨੇ 20 ਸਾਲ ਪਹਿਲਾਂ ਇੱਕ ਸੁਪਨਾ ਦੇਖਿਆ ਸੀ ਤੇ ਇਹ ਹੁਣ ਪੂਰਾ ਹੋ ਗਿਆ ਹੈ। ਇਹ ਸੁਪਨਾ ਸੁਧੀਰ ਮਿਸ਼ਰਾ ਨਾਲ ਕੰਮ ਕਰਨ ਦਾ ਸੀ ਤੇ ਉਨ੍ਹਾਂ ਨੇ ਇਸ ਨੂੰ 'ਸੀਰੀਅਸ ਮੈਨ' ਨਾਲ ਪੂਰਾ ਵੀ ਕੀਤਾ ਹੈ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 20 ਸਾਲਾਂ ਦੀ ਉਡੀਕ ਕਰਨ ਦਾ ਫਲ ਮਿੱਠਾ ਨਿਕਲਿਆ। 'ਸੀਰੀਅਸ ਮੈਨ' ਇਸੇ ਨਾਂ ਨਾਲ ਮਨੂ ਜੋਸਫ਼ ਦੀ ਕਿਤਾਬ 'ਤੇ ਅਧਾਰਤ ਇੱਕ ਫਿਲਮ ਹੈ। 'ਸੀਰੀਅਸ ਮੈਨ' 2 ਅਕਤੂਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
4/5

ਬਾਲੀਵੁੱਡ ਐਕਟਰ ਆਫਤਾਬ ਸ਼ਿਵਦਸਾਨੀ ਦੇ ਫੈਨਸ ਲਈ ਚੰਗੀ ਖ਼ਬਰ ਹੈ ਕਿ ਉਹ ਜਲਦੀ ਹੀ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ ਤੇ ਉਹ ਐਕਸ਼ਨ-ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ 'ਪੁਆਈਜ਼ਿਨ 2' ਵਿੱਚ ਨਜ਼ਰ ਆਉਣਗੇ, ਜਿਸ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਹ ਵੈੱਬ ਸੀਰੀਜ਼ ZEE5 'ਤੇ 16 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਆਫਤਾਬ ਇਸ ਸੀਰੀਜ਼ 'ਚ ਨੈਗਟਿਵ ਰੋਲ ਪਲੇਅ ਕਰਦੇ ਨਜ਼ਰ ਆਉਣਗੇ।
5/5

ਦਰਸ਼ਕ ਅਕਤੂਬਰ ਮਹੀਨੇ ਵਿੱਚ 'ਮਿਰਜ਼ਾਪੁਰ 2' ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਐਮਜ਼ੌਨ ਪ੍ਰਾਈਮ ਵੀਡੀਓ ਦੀ ਸਭ ਤੋਂ ਸਫਲ ਵੈੱਬ ਸੀਰੀਜ਼ 'ਮਿਰਜ਼ਾਪੁਰ' ਦੇ ਰਿਲੀਜ਼ ਹੋਏ ਨੂੰ ਡੇਢ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਹੈ, ਉਦੋਂ ਤੋਂ ਪ੍ਰਸ਼ੰਸਕ ਇਸ ਦੇ ਦੂਜੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਨ। ਇਹ ਇੰਤਜ਼ਾਰ ਵੀ ਅਕਤੂਬਰ ਮਹੀਨੇ ਵਿੱਚ ਖ਼ਤਮ ਹੋਣ ਜਾ ਰਿਹਾ ਹੈ। ਗੈਂਗਸਟਰ ਡਰਾਮੇ ਨਾਲ ਭਰੀ ਮਿਰਜ਼ਾਪੁਰ-2 ਅਕਤੂਬਰ ਮਹੀਨੇ 23 ਨੂੰ ਐਮਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ।
Published at :
ਹੋਰ ਵੇਖੋ




















