ਭਾਰਤ ਦੇ ਨੇਤਾ ਦਿਗਵਿਜੇ ਸਿੰਘ ਨੇ ਬਿੱਲ ਕਲਿੰਟਨ ਦੇ ਟਵੀਟ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟੈਗ ਕਰਦਿਆਂ ਲਿਖਿਆ ਕਿ, "ਅਸੀਂ ਤੁਹਾਡੇ ਵਿਚਾਰ ਸਾਂਝੇ ਕਰਦੇ ਹਾਂ, ਮਿਸਟਰ ਬਿੱਲ ਕਲਿੰਟਨ, ਟਰੰਪ ਅਮਰੀਕਾ ਵਿਚ ਜੋ ਕਰ ਰਹੇ ਹਨ, ਉਸ ਦਾ ਦੋਸਤ ਮੋਦੀ ਵੀ ਇੰਡੀਆ ਵਿਚ ਉਹੀ ਕਰ ਰਹੇ ਹਨ। ਉਹ ਭਾਰਤੀ ਲੋਕਾਂ ਨੂੰ ਵੰਡਣ ਤੇ ਭਾਰਤੀ ਸੰਵਿਧਾਨ ਨੂੰ ਢਾਹ ਲਾਉਣ 'ਤੇ ਤੁਲੇ ਹਨ।"