ਫੁੱਲਾਂ ਨਾਲ ਮਹਿਕਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੇਖੋ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਮਨਮੋਹਕ ਤਸਵੀਰਾਂ
Download ABP Live App and Watch All Latest Videos
View In Appਦੇਖੋ ਕੁਝ ਹੋਰ ਤਸਵੀਰਾਂ
ਹਰ ਸਾਲ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਸਜਾਵਟ ਲਈ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਜਿਨ੍ਹਾਂ ਵਿਚ ਗੁਲਾਬ, ਲਿਲੀ, ਰਜਨੀਗੰਧਾ, ਜੈਸਮੀਨ,ਗੇਂਦਾ ਆਦਿ ਦੇ ਫੁੱਲ ਸ਼ਾਮਲ ਹਨ।
ਫੁੱਲਾਂ ਦੀ ਸਜਾਵਟ ਲਈ ਕਰੀਬ 80 ਤੋਂ ਵੱਧ ਕਾਰੀਗਰ ਯੂਪੀ ਤੇ ਬੰਗਾਲ ਤੋਂ ਆਏ ਹਨ। ਸੰਗਤ ਦੇ ਸਹਿਯੋਗ ਨਾਲ ਸਜਾਵਟ ਦਾ ਕੰਮ ਸੰਪੂਰਨ ਕੀਤਾ ਗਿਆ।
ਇਸ ਤੋਂ ਪਹਿਲਾਂ ਸਜਾਵਟ ਲਈ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਜਾਂਦੇ ਸਨ ਪਰ ਕੋਰੋਨਾ ਵਾਇਰਸ ਕਾਪਨ ਇਸ ਵਾਰ ਵਿਦੇਸ਼ੀ ਫੁੱਲ ਸਜਾਵਟ ਵਿੱਚ ਸ਼ਾਮਲ ਨਹੀਂ ਕੀਤੇ ਗਏ।
ਸੁੰਦਰ ਤੇ ਮਨਮੋਹਕ ਫੁੱਲਾਂ ਦੀ ਸਜਾਵਟ ਲਈ 25 ਤੋਂ 30 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਹ ਫੁੱਲ ਕਲਕੱਤਾ, ਬੈਂਗਲੌਰ, ਪੁਣੇ, ਕੇਰਲਾ ਤੇ ਹੋਰ ਥਾਵਾਂ ਤੋਂ ਮੰਗਵਾਏ ਗਏ ਹਨ।
ਅੰਮ੍ਰਿਤਸਰ: ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਖੂਬਸੂਰਤ ਫੁੱਲਾਂ ਨਾਲ ਸਜਾਵਟ ਕੀਤੀ ਗਈ ਜਿਸ ਨੂੰ ਦੇਖ ਕੇ ਰੂਹ ਖਿੜ੍ਹ ਉੱਠਦੀ ਹੈ।
- - - - - - - - - Advertisement - - - - - - - - -