Cricketers With Singing Talent: ਇਹ ਕ੍ਰਿਕਟਰ ਸਿਰਫ ਕ੍ਰਿਕਟ ਦੇ ਨਹੀਂ ਸਗੋਂ ਸੰਗੀਤ 'ਚ ਵੀ ਮਾਹਰ, ਵੇਖੋ ਤਸਵੀਰਾਂ
ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਤੇ ਟਰਬਨੇਟਰ ਦੇ ਨਾਂ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਹਰਭਜਨ ਸਿੰਘ ਨੂੰ ਗਾਇਕੀ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਦੀ ਇਸ ਪ੍ਰਤਿਭਾ ਬਾਰੇ ਬਹੁਤ ਘੱਟ ਪ੍ਰਸ਼ੰਸਕ ਜਾਣਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਸਾਲ 2013 'ਚ ਉਨ੍ਹਾਂ ਨੇ ਆਪਣੀ ਮਾਂ ਦੇ ਨਾਂ 'ਤੇ 'ਮੇਰੀ ਮਾਂ' ਗੀਤ ਗਾਇਆ ਸੀ।
Download ABP Live App and Watch All Latest Videos
View In Appਭਾਰਤੀ ਮਹਿਲਾ ਟੀਮ ਦੀ ਸਟਾਰ ਬੱਲੇਬਾਜ਼ ਜੇਮੀਮਾ ਰੌਡਰਿਗਸ ਬੱਲੇ ਨਾਲ ਕਾਫੀ ਜਲਵਾ ਦਿਖਾਉਂਦੀ ਹੈ। ਬੱਲੇ ਤੋਂ ਇਲਾਵਾ ਗਿਟਾਰ ਨਾਲ ਵੀ ਉਹ ਵੱਖਰਾ ਹੀ ਜਲਵਾ ਦਿਖਾਉਂਦੇ ਹਨ। ਫੈਨਜ਼ ਨੂੰ ਜੇਮਿਮਾ ਦਾ ਗੀਤ ਕਾਫੀ ਪਸੰਦ ਆ ਰਿਹਾ ਹੈ। ਉਨ੍ਹਾਂ ਦੇ ਗੀਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਸਾਬਕਾ ਭਾਰਤੀ ਕ੍ਰਿਕਟਰ ਅਤੇ ਅਨੁਭਵੀ ਆਲਰਾਊਂਡਰ ਸੁਰੇਸ਼ ਰੈਨਾ ਨੇ ਲੰਬੇ ਸਮੇਂ ਤੋਂ ਕ੍ਰਿਕਟ ਪਿੱਚ 'ਤੇ ਆਪਣੀ ਕਾਬਲੀਅਤ ਦਿਖਾਈ ਹੈ। ਦੂਜੇ ਪਾਸੇ ਰੈਨਾ ਕ੍ਰਿਕਟ ਦੇ ਖੇਤਰ ਦੀ ਤਰ੍ਹਾਂ ਹੀ ਸੰਗੀਤ ਦੇ ਖੇਤਰ ਵਿੱਚ ਵੀ ਬਹੁਤ ਮਾਹਰ ਹੈ। ਉਨ੍ਹਾਂ ਨੇ ਤੂੰ ਮਿਲੀ ਸਬ ਮਿਲਾ, ਬਿਟੀਆ ਰਾਣੀ, ਹੌਸਲਾ ਹਾਈ ਰੱਖ ਵਰਗੇ ਗੀਤ ਗਾਏ ਹਨ।
ਦੱਖਣੀ ਅਫਰੀਕਾ ਦੀ ਟੀਮ ਦਾ ਅਨੁਭਵੀ ਬੱਲੇਬਾਜ਼ ਅਤੇ ਦੁਨੀਆ ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਡਿਵਿਲੀਅਰਸ ਨੂੰ ਗਾਇਕੀ ਦਾ ਵੀ ਬਹੁਤ ਸ਼ੌਕ ਹੈ। ਇਸ ਬਾਰੇ ਉਹ ਕਈ ਇੰਟਰਵਿਊਜ਼ 'ਚ ਵੀ ਦੱਸ ਚੁੱਕੇ ਹਨ।
ਵੈਸਟਇੰਡੀਜ਼ ਦੇ ਸਟਾਰ ਆਲਰਾਊਂਡਰ ਡਵੇਨ ਬ੍ਰਾਵੋ ਦੇ ਗੀਤ 'ਚੈਂਪੀਅਨ' 'ਤੇ ਪੂਰੀ ਦੁਨੀਆ ਨੇ ਵਾਹ-ਵਾਹ ਖੱਟੀ ਹੈ। ਉਨ੍ਹਾਂ ਦਾ ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ। ਇਸ ਤੋਂ ਇਲਾਵਾ ਬ੍ਰਾਵੋ ਨੇ ਤਮਿਲ ਗੀਤਾਂ 'ਚ ਵੀ ਆਪਣਾ ਜਲਵਾ ਦਿਖਾਇਆ ਸੀ।