PHOTO: ਪਤਨੀ ਦੇ ਨਾਲ ਜਦੋਂ ਭੇਸ ਬਦਲ ਕੇ ਫਿਲਮ ਦੇਖਣ ਪਹੁੰਚਿਆ ਇਹ ਦਿੱਗਜ ਖਿਡਾਰੀ, ਫੈਂਸ ਦੇ ਪਛਾਨਣ ਤੋਂ ਬਾਅਦ ਵਿਚਕਾਰ ਹੀ ਛੱਡਿਆ ਸ਼ੋਅ
ਵਰਲਡ ਕ੍ਰਿਕਟ 'ਚ ਸ਼ਾਇਦ ਹੀ ਕੋਈ ਅਜਿਹਾ ਕ੍ਰਿਕਟ ਦਾ ਫੈਨ ਹੋਵੇਗਾ ਜਿਸ ਨੇ ਸਚਿਨ ਤੇਂਦੁਲਕਰ ਦਾ ਨਾਂ ਨਹੀਂ ਸੁਣਿਆ ਹੋਵੇਗਾ। ਆਪਣੀ ਖੇਡ ਨਾਲ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੇ ਸਚਿਨ ਲਈ ਜਨਤਕ ਥਾਵਾਂ 'ਤੇ ਇਕੱਲੇ ਘੁੰਮਣਾ ਕੋਈ ਆਸਾਨ ਕੰਮ ਨਹੀਂ ਸੀ। ਇਸੇ ਲਈ ਇਕ ਵਾਰ ਜਦੋਂ ਉਹ ਆਪਣੀ ਪਤਨੀ ਅੰਜਲੀ ਨਾਲ ਫਿਲਮ ਦੇਖਣ ਲਈ ਥੀਏਟਰ ਪਹੁੰਚੇ ਤਾਂ ਉੱਥੇ ਵੀ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ।
Download ABP Live App and Watch All Latest Videos
View In Appਦਰਅਸਲ 'ਚ ਅੰਜਲੀ ਨਾਲ ਵਿਆਹ ਕਰਨ ਤੋਂ ਪਹਿਲਾਂ ਸਚਿਨ ਨੇ ਉਨ੍ਹਾਂ ਨੂੰ ਲਗਭਗ 6 ਸਾਲ ਤੱਕ ਡੇਟ ਕੀਤਾ ਸੀ ਤਾਂ ਕਿ ਦੋਹਾਂ ਨੂੰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲ ਸਕੇ। ਉਨ੍ਹੀਂ ਦਿਨੀਂ ਮੋਬਾਈਲ ਫ਼ੋਨ ਬਹੁਤ ਮਸ਼ਹੂਰ ਨਹੀਂ ਸਨ ਅਤੇ ਲੈਂਡਲਾਈਨ ਫ਼ੋਨ 'ਤੇ ਵੀ ਦੋਵਾਂ ਵਿਚਕਾਰ ਬਹੁਤ ਘੱਟ ਗੱਲਬਾਤ ਹੁੰਦੀ ਸੀ।
ਸਚਿਨ ਅਤੇ ਅੰਜਲੀ ਚਿੱਠੀਆਂ ਰਾਹੀਂ ਇਕ-ਦੂਜੇ ਨਾਲ ਗੱਲਬਾਤ ਕਰਦੇ ਸਨ ਅਤੇ ਜਦੋਂ ਉਹ 1994 ਵਿਚ ਨਿਊਜ਼ੀਲੈਂਡ ਦੌਰੇ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਅੰਜਲੀ ਨਾਲ ਫਿਲਮ ਦੇਖਣ ਦਾ ਫੈਸਲਾ ਕੀਤਾ ਤਾਂ ਕਿ ਉਨ੍ਹਾਂ ਨੂੰ ਕੁਝ ਸਮਾਂ ਇਕੱਠੇ ਬਿਤਾਉਣ ਦਾ ਮੌਕਾ ਮਿਲ ਸਕੇ। ਹਾਲਾਂਕਿ ਉਦੋਂ ਤੱਕ ਸਚਿਨ ਆਪਣੀ ਖੇਡ ਰਾਹੀਂ ਕਾਫੀ ਪ੍ਰਸ਼ੰਸਕ ਬਣਾ ਚੁੱਕੇ ਸਨ।
ਸਚਿਨ ਨੇ ਵਿਗ ਅਤੇ ਨਕਲੀ ਮੁੱਛਾਂ ਲਾਉਣ ਦੇ ਨਾਲ ਗੋਲ ਚਸ਼ਮਾ ਲਾ ਕੇ ਅੰਜਲੀ ਅਤੇ ਉਸ ਦੇ ਕੁਝ ਦੋਸਤਾਂ ਨਾਲ ਫਿਲਮ ਦੇਖਣ ਲਈ ਥੀਏਟਰ ਪਹੁੰਚੇ ਸਨ। ਪਰ ਉੱਥੇ ਜ਼ਿਆਦਾ ਭੀੜ ਹੋਣ ਕਾਰਨ ਸਚਿਨ ਦੀ ਐਨਕ ਡਿੱਗ ਗਈ। ਜਦੋਂ ਉਹ ਐਨਕ ਚੁੱਕਣ ਲਈ ਹੇਠਾਂ ਝੁਕੇ ਤਾਂ ਉਸ ਵੇਲੇ ਉਨ੍ਹਾਂ ਦੀ ਵਿੱਗ ਵੀ ਡਿੱਗ ਗਈ।
ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਅਚਾਨਕ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਸਚਿਨ ਨੂੰ ਫਿਲਮ ਦੇਖਣ ਤੋਂ ਪਹਿਲਾਂ ਹੀ ਥੀਏਟਰ ਛੱਡਣਾ ਪਿਆ ਸੀ। ਇਸ ਤੋਂ ਬਾਅਦ ਸਚਿਨ ਨੇ ਸਾਲ 1995 'ਚ ਅੰਜਲੀ ਨਾਲ ਵਿਆਹ ਕੀਤਾ।