IND vs SA: ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਵਨਡੇ, ਕੇਐਲ ਰਾਹੁਲ ਦੀ ਕਪਤਾਨੀ 'ਤੇ ਉੱਠੇ ਸਵਾਲ, ਜਾਣੋ ਟੀਮ ਇੰਡੀਆ ਦੀ ਹਾਰ ਦਾ ਵੱਡਾ ਕਾਰਨ
South Africa vs India 1st ODI: Paarl ਦੇ Boland Park 'ਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾਇਆ। ਇਸ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
Download ABP Live App and Watch All Latest Videos
View In Appਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ ਚਾਰ ਵਿਕਟਾਂ ’ਤੇ 296 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ ਨਿਰਧਾਰਤ ਓਵਰਾਂ 'ਚ 265 ਦੌੜਾਂ ਹੀ ਬਣਾ ਸਕੀ। ਭਾਰਤ ਲਈ ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਸ਼ਾਰਦੁਲ ਠਾਕੁਰ ਨੇ ਅਰਧ ਸੈਂਕੜੇ ਲਗਾਏ ਪਰ ਫਿਰ ਵੀ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਟੀਮ ਇੰਡੀਆ ਦੀ ਇਸ ਹਾਰ ਤੋਂ ਬਾਅਦ ਕਪਤਾਨ ਕੇਐਲ ਰਾਹੁਲ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ। ਪ੍ਰਸ਼ੰਸਕ ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਾਹੁਲ ਦੀ ਕਪਤਾਨੀ ਨੂੰ ਦੱਸ ਰਹੇ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਗੁੱਸਾ ਕੱਢ ਰਹੇ ਹਨ।
ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਟੀਮ 'ਚ ਵੈਂਕਟੇਸ਼ ਅਈਅਰ ਦੇ ਰੂਪ 'ਚ ਛੇਵਾਂ ਗੇਂਦਬਾਜ਼ੀ ਵਿਕਲਪ ਹੋਣ ਦੇ ਬਾਵਜੂਦ ਕਪਤਾਨ ਕੇਐਲ ਰਾਹੁਲ ਕੋਲ ਸਿਰਫ ਪੰਜ ਗੇਂਦਬਾਜ਼ ਹੀ ਸੀ, ਜਿਸ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਿੰਗ ਕੋਹਲੀ ਤੇ ਸ਼ਿਖਰ ਧਵਨ ਨੇ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਧਵਨ ਨੇ 84 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੋਹਲੀ ਨੇ 63 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ।
ਦੱਖਣੀ ਅਫਰੀਕਾ ਲਈ ਕਪਤਾਨ ਟੇਂਬਾ ਬਾਵੁਮਾ ਨੇ 110 ਦੌੜਾਂ ਬਣਾਈਆਂ। ਦੂਜੇ ਪਾਸੇ ਰਾਸੀ ਵਾਨ ਡੇਰ ਡੁਸਨ ਨੇ ਅਜੇਤੂ 129 ਦੌੜਾਂ ਬਣਾਈਆਂ। ਬਾਵੁਮਾ ਨੇ ਆਪਣੇ ਸੈਂਕੜੇ ਦੌਰਾਨ ਅੱਠ ਚੌਕੇ ਲਗਾਏ ਤੇ 143 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਡੁਸਨ ਨੇ 96 ਗੇਂਦਾਂ ਦੀ ਆਪਣੀ ਪਾਰੀ 'ਚ 9 ਚੌਕੇ ਅਤੇ ਚਾਰ ਛੱਕੇ ਲਗਾਏ।
ਅੰਤ ਵਿੱਚ ਸ਼ਾਰਦੁਲ ਠਾਕੁਰ ਨੇ 43 ਗੇਂਦਾਂ ਵਿੱਚ 50 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪਰ ਉਹ ਹਾਰ ਦਾ ਫਰਕ ਹੀ ਘਟਾ ਸਕਿਆ। ਠਾਕੁਰ ਨੇ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ। ਦੂਜੇ ਪਾਸੇ ਜਸਪ੍ਰੀਤ ਬੁਮਰਾਹ 23 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਨਾਬਾਦ ਪਰਤੇ।