ODI 'ਚ ਪਹਿਲਾਂ ਵੀ ਹਾਰ ਦਾ ਸਾਹਮਣਾ ਕਰ ਚੁੱਕੀ ਟੀਮ ਇੰਡੀਆ, ਹੁਣ 5ਵੀਂ ਵਾਰ ਹੋਈ ਕਲੀਨ ਸਵੀਪ
Cape Town ਦੇ Newlands 'ਚ ਖੇਡੇ ਗਏ ਤੀਜੇ ਤੇ ਆਖਰੀ ਵਨਡੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ ਭਾਰਤ ਦਾ ਸੁਪੜਾ ਸਾਫ ਕਰ ਦਿੱਤਾ।
Download ABP Live App and Watch All Latest Videos
View In Appਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਖੇਡਦਿਆਂ 49.5 ਓਵਰਾਂ ਵਿੱਚ 287 ਦੌੜਾਂ ਹੀ ਬਣਾ ਸਕੀ। ਜਵਾਬ 'ਚ ਭਾਰਤੀ ਟੀਮ 49.2 ਓਵਰਾਂ 'ਚ 283 ਦੌੜਾਂ 'ਤੇ ਆਲ ਆਊਟ ਹੋ ਗਈ ਤੇ ਮੇਜ਼ਬਾਨ ਟੀਮ ਨੇ ਇਹ ਮੈਚ ਚਾਰ ਦੌੜਾਂ ਨਾਲ ਜਿੱਤ ਲਿਆ।
ਇਸ ਮੈਚ 'ਚ ਸ਼ਿਖਰ ਧਵਨ 73 ਗੇਂਦਾਂ 'ਚ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋਏ। ਇਸ ਦੇ ਨਾਲ ਹੀ ਕਿੰਗ ਕੋਹਲੀ ਨੇ 84 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਿਸ਼ਭ ਪੰਤ ਜ਼ੀਰੋ 'ਤੇ ਆਊਟ ਹੋ ਗਏ।
ਦੱਸ ਦੇਈਏ ਕਿ 1983 'ਚ ਵੈਸਟਇੰਡੀਜ਼ ਨਾਲ ਖੇਡੀ ਗਈ ਪਹਿਲੀ ਵਨਡੇ ਸੀਰੀਜ਼ 'ਚ ਭਾਰਤ ਦੀ ਟੀਮ ਕਮਜ਼ੋਰ ਹੋ ਗਈ ਸੀ ਜਿਸ ਕਾਰਨ ਪਹਿਲੀ ਵਾਰ ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ ਆਪਣੀ ਪਹਿਲੀ ਸੀਰੀਜ਼ 'ਚ ਕਲੀਨ ਸਵੀਪ ਹੋਈ। ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਭਾਰਤ ਨੂੰ ਸਾਰੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਨੇ ਦੂਜੀ ਵਾਰ 1989 'ਚ ਲਗਪਗ 6 ਸਾਲ ਬਾਅਦ ਫਿਰ ਕਲੀਨ ਸਵੀਪ ਦਾ ਸਾਹਮਣਾ ਕੀਤਾ ਸੀ। ਇਸ ਵਾਰ ਫਿਰ ਵੈਸਟਇੰਡੀਜ਼ ਨਾਲ ਖੇਡੀ ਗਈ ਵਨਡੇ ਸੀਰੀਜ਼ 'ਚ ਭਾਰਤੀ ਟੀਮ ਦਾ ਸਫਾਇਆ ਹੋ ਗਿਆ।
ਇਸ ਤੋਂ ਬਾਅਦ ਤੀਜੀ ਵਾਰ 1997 'ਚ ਲਗਪਗ 8 ਸਾਲ ਬਾਅਦ ਸ਼੍ਰੀਲੰਕਾ ਨੇ ਭਾਰਤੀ ਕ੍ਰਿਕਟ ਟੀਮ ਦਾ ਸਫਾਇਆ ਕਰਕੇ ਹਾਰ ਦਾ ਸਵਾਦ ਚੱਖਿਆ। ਸ਼੍ਰੀਲੰਕਾ ਨੇ 3 ਮੈਚਾਂ ਦੀ ਸੀਰੀਜ਼ 'ਚ ਭਾਰਤ ਨੂੰ ਸ਼ਰਮਨਾਕ ਹਾਰ ਦਿੱਤੀ ਸੀ।
ਸਾਲ 2020 'ਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 3 ਮੈਚਾਂ ਦੀ ਸੀਰੀਜ਼ 'ਚ ਹਰਾਇਆ ਸੀ। ਇਹ ਚੌਥੀ ਵਾਰ ਸੀ ਜਦੋਂ ਭਾਰਤੀ ਟੀਮ ਨੂੰ ਇੰਨੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਹੁਣ ਪੰਜਵੀਂ ਵਾਰ ਭਾਰਤ ਨੂੰ ਦੱਖਣੀ ਅਫਰੀਕਾ ਹੱਥੋਂ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਤਿੰਨ ਮੈਚਾਂ ਦੀ ਸੀਰੀਜ਼ 'ਚ ਭਾਰਤ ਇੱਕ ਵੀ ਮੈਚ ਨਹੀਂ ਜਿੱਤ ਸਕਿਆ, ਜਿਸ ਕਾਰਨ ਭਾਰਤੀ ਟੀਮ ਦਾ ਪੰਜਵੀਂ ਵਾਰ ਸਫਾਇਆ ਹੋ ਗਿਆ।