Travis Head: ਟ੍ਰੈਵਿਸ ਹੈੱਡ ਦੀ ਪਤਨੀ ਅਤੇ ਧੀ ਨੂੰ ਮਿਲ ਰਹੀਆਂ ਧਮਕੀਆਂ, ਭਾਰਤ ਦੀ ਹਾਰ ਤੋਂ ਪਰੇਸ਼ਾਨ ਫੈਨਜ਼ ਨੇ ਕੀਤੀ ਅਜਿਹੀ ਕਰਤੂਤ!
ਟੀਚੇ ਦਾ ਪਿੱਛਾ ਕਰਦੇ ਹੋਏ ਹੈੱਡ ਨੇ 120 ਗੇਂਦਾਂ 'ਤੇ 15 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 137 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਬਹੁਤ ਸਾਰੇ ਕ੍ਰਿਕਟ ਪ੍ਰਸ਼ੰਸਕ ਟ੍ਰੈਵਿਸ ਹੈੱਡ ਦੀ ਪਤਨੀ ਜੈਸਿਕਾ ਡੇਵਿਸ ਅਤੇ ਉਨ੍ਹਾਂ ਦੀ ਬੇਟੀ ਨੂੰ ਗਾਲ੍ਹਾਂ ਕੱਢਦੇ ਅਤੇ ਬਲਾਤਕਾਰ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਹਨ। ਹੈੱਡ ਨੇ ਆਸਟ੍ਰੇਲੀਆ ਨੂੰ ਭਾਰਤ ਖਿਲਾਫ ਇਕਤਰਫਾ ਮੈਚ ਜਿੱਤਣ 'ਚ ਯੋਗਦਾਨ ਦਿੱਤਾ ਸੀ।
Download ABP Live App and Watch All Latest Videos
View In Appਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਚ ਪ੍ਰਸ਼ੰਸਕ ਟ੍ਰੈਵਿਸ ਹੈੱਡ ਦੀ ਪਤਨੀ ਜੈਸਿਕਾ ਡੇਵਿਸ ਨੂੰ ਇੰਸਟਾਗ੍ਰਾਮ ਪੋਸਟ ਦੇ ਕਮੈਂਟ 'ਚ ਗਾਲ੍ਹਾਂ ਕੱਢ ਰਹੇ ਹਨ। ਲੋਕਾਂ ਨੇ ਜੈਸਿਕਾ ਦੀਆਂ ਤਸਵੀਰਾਂ 'ਤੇ ਬਹੁਤ ਹੀ ਅਸ਼ਲੀਲ ਟਿੱਪਣੀਆਂ ਕੀਤੀਆਂ, ਜਿਸ 'ਚ ਬਲਾਤਕਾਰ ਦੀਆਂ ਧਮਕੀਆਂ ਵੀ ਸ਼ਾਮਲ ਸਨ। ਕਈ ਲੋਕਾਂ ਨੇ ਆਸਟਰੇਲਿਆਈ ਬੱਲੇਬਾਜ਼ ਦੀ ਇੱਕ ਸਾਲ ਦੀ ਧੀ ਨਾਲ ਬਲਾਤਕਾਰ ਦੀਆਂ ਧਮਕੀਆਂ ਵੀ ਦਿੱਤੀਆਂ।
ਪਿਛਲੇ ਐਤਵਾਰ (19 ਨਵੰਬਰ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ 240 ਦੌੜਾਂ 'ਤੇ ਆਲ ਆਊਟ ਕਰ ਦਿੱਤਾ।
ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੇ 6.6 ਓਵਰਾਂ ਵਿਚ 47 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਦਿੱਤੀਆਂ। ਡੇਵਿਡ ਵਾਰਨਰ, ਮਿਸ਼ੇਲ ਮਾਰਸ਼ ਅਤੇ ਸਟੀਵ ਸਮਿਥ ਪੈਵੇਲੀਅਨ ਪਰਤ ਚੁੱਕੇ ਸਨ।
ਇਸ ਤੋਂ ਬਾਅਦ ਟ੍ਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਨੇ ਚੌਥੇ ਵਿਕਟ ਲਈ 215 ਗੇਂਦਾਂ 'ਚ 192 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਕਾਰਨ ਆਸਟ੍ਰੇਲੀਆ ਦੀ ਜਿੱਤ ਇਕਤਰਫਾ ਹੋ ਗਈ।
ਇਸ ਦੌਰਾਨ ਹੈੱਡ ਨੇ ਹਮਲਾਵਰ ਬੱਲੇਬਾਜ਼ੀ ਕੀਤੀ, ਜਦੋਂ ਕਿ ਲਾਬੂਸ਼ੇਨ ਹੌਲੀ ਰਫਤਾਰ ਨਾਲ ਪਾਰੀ ਨੂੰ ਐਂਕਰ ਕਰਦੇ ਹੋਏ ਦੇਖਿਆ ਗਿਆ। ਹੈੱਡ ਨੇ 120 ਗੇਂਦਾਂ 'ਚ 15 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 137 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਲਾਬੂਸ਼ੇਨ ਨੇ 110 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 58 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।