ਪੜਚੋਲ ਕਰੋ
(Source: ECI/ABP News)
IPL 2025 ਤੋਂ ਪਹਿਲਾਂ ਇਨ੍ਹਾਂ 3 ਖਿਡਾਰੀਆਂ ਤੋਂ ਖੋਹੀ ਜਾਏਗੀ ਕਪਤਾਨੀ! ਲਿਸਟ 'ਚ ਭਾਰਤੀ ਬੱਲੇਬਾਜ਼ ਸ਼ਾਮਲ
IPL 2025: ਆਈਪੀਐੱਲ 2025 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਖੇਡ ਦੇ ਨਿਯਮਾਂ ਤੋਂ ਲੈ ਕੇ ਖਿਡਾਰੀਆਂ ਤੱਕ ਕਈ ਚੀਜ਼ਾਂ ਬਦਲੀਆਂ ਜਾ ਸਕਦੀਆਂ ਹਨ। ਤਿੰਨ ਅਜਿਹੇ ਖਿਡਾਰੀ ਹਨ, ਜਿਨ੍ਹਾਂ ਤੋਂ ਕਪਤਾਨੀ ਖੋਹੀ ਜਾ ਸਕਦੀ ਹੈ।

IPL 2025
1/6

ਸਾਰੇ ਪ੍ਰਸ਼ੰਸਕ IPL 2025 ਦੀ ਮੇਗਾ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਿਟੇਨ ਰੱਖਣ ਅਤੇ ਰਿਲੀਜ਼ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
2/6

ਕਈ ਟੀਮਾਂ ਦੇ ਕਪਤਾਨ ਬਦਲਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ। ਇਹ ਬਦਲਾਅ ਟੀਮਾਂ ਦੇ ਪਿਛਲੇ ਸੀਜ਼ਨ ਦੇ ਪ੍ਰਦਰਸ਼ਨ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਨਿਰਭਰ ਕਰੇਗਾ।
3/6

ਜਿਨ੍ਹਾਂ ਤਿੰਨ ਖਿਡਾਰੀਆਂ 'ਤੇ ਕਪਤਾਨੀ ਗੁਆਉਣ ਦਾ ਖਤਰਾ ਹੈ, ਉਨ੍ਹਾਂ 'ਚ ਫਾਫ ਡੂ ਪਲੇਸਿਸ, ਸੈਮ ਕੁਰਾਨ ਅਤੇ ਸ਼ੁਭਮਨ ਗਿੱਲ ਸ਼ਾਮਲ ਹਨ।
4/6

ਵਿਰਾਟ ਕੋਹਲੀ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਦਾ ਅਹੁਦਾ ਸੰਭਾਲਣ ਵਾਲੇ ਫਾਫ ਡੂ ਪਲੇਸਿਸ ਤਿੰਨ ਸੈਸ਼ਨਾਂ 'ਚ ਟੀਮ ਲਈ ਟਰਾਫੀ ਨਹੀਂ ਜਿੱਤ ਸਕੇ। ਖਬਰ ਹੈ ਕਿ ਬੈਂਗਲੁਰੂ ਹੁਣ ਨਵੇਂ ਕਪਤਾਨ ਦੀ ਤਲਾਸ਼ ਕਰ ਰਿਹਾ ਹੈ।
5/6

ਹਾਰਦਿਕ ਪਾਂਡਿਆ ਦੇ ਜਾਣ ਤੋਂ ਬਾਅਦ ਕਪਤਾਨੀ ਸੰਭਾਲਣ ਵਾਲੇ ਸ਼ੁਭਮਨ ਗਿੱਲ ਆਪਣੀ ਬੱਲੇਬਾਜ਼ੀ 'ਤੇ ਧਿਆਨ ਨਹੀਂ ਦੇ ਪਾ ਰਹੇ ਸਨ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦਾ ਪਿਛਲਾ ਸੀਜ਼ਨ ਬਹੁਤ ਖ਼ਰਾਬ ਰਿਹਾ ਸੀ।
6/6

ਪਿਛਲੇ ਸੀਜ਼ਨ 'ਚ ਸ਼ਿਖਰ ਧਵਨ ਦੀ ਗੈਰ-ਮੌਜੂਦਗੀ 'ਚ ਕਪਤਾਨੀ ਸੰਭਾਲਣ ਵਾਲੇ ਸੈਮ ਕੁਰਾਨ ਬੱਲੇਬਾਜ਼ੀ ਅਤੇ ਕਪਤਾਨੀ ਦੋਹਾਂ ਮੋਰਚਿਆਂ 'ਤੇ ਫਲਾਪ ਰਹੇ ਸਨ। ਪੰਜਾਬ ਕਿੰਗਜ਼ ਨੂੰ ਹੁਣ ਤਜ਼ਰਬੇਕਾਰ ਕਪਤਾਨ ਦੀ ਭਾਲ ਹੈ।
Published at : 08 Sep 2024 06:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
