ਪੜਚੋਲ ਕਰੋ
ਰਿਸ਼ਭ ਪੰਤ ਦਾ ਹਾਲਚਾਲ ਜਾਨਣ ਦੇ ਲਈ ਪਹੁੰਚੇ ਕ੍ਰਿਕੇਟ ਜਗਤ ਦੇ ਕਈ ਖਿਡਾਰੀ, ਕੁਝ ਦਿਨ ਪਹਿਲਾਂ ਨਜ਼ਰ ਆਏ ਸੀ ਗੁਰੂ ਰੰਧਾਵਾ; ਦੇਖੋ ਤਸਵੀਰਾਂ
Rishabh Pant:ਹੁਣ ਉਹ ਰਿਕਵਰ ਕਰ ਰਹੇ ਹਨ। ਜਿਸ ਕਰਕੇ ਨਾਮੀ ਹਸਤੀਆਂ ਰਿਸ਼ਭ ਦਾ ਹਾਲਚਾਲ ਜਾਣ ਲਈ ਉਨ੍ਹਾਂ ਦੇ ਘਰ ਨਜ਼ਰ ਆਉਂਦੀਆਂ ਰਹਿੰਦੀਆਂ ਹਨ।

Rishabh Pant (image source: instagram)
1/8

ਬਹੁਤ ਜਲਦ IPL-16 ਸ਼ੁਰੂ ਹੋਣ ਜਾ ਰਿਹਾ ਹੈ। ਪਰ ਇਸ ਵਾਰ ਬਹੁਤ ਸਾਰੇ ਖਿਡਾਰੀ ਆਪੋ ਆਪਣੀਆਂ ਸੱਟਾਂ ਨੂੰ ਲੈ ਕੇ ਆਈਪੀਐਲ ਤੋਂ ਦੂਰ ਰਹਿਣਗੇ। ਜਿਸ ਵਿੱਚੋਂ ਇੱਕ ਖਿਡਾਰੀ ਰਿਸ਼ਬ ਪੰਤ ਵੀ ਨੇ।
2/8

ਜਿਵੇਂ ਕਿ ਸਭ ਜਾਣਦੇ ਨੇ ਕਿ ਰਿਸ਼ਭ ਪੰਤ ਜੋ ਕਿ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਤੋਂ ਬਾਅਦ ਫੈਨਜ਼ ਕਾਫੀ ਪ੍ਰੇਸ਼ਾਨ ਹੋ ਗਏ ਸੀ। ਪਰ ਹੁਣ ਉਹ ਸਪੀਡ ਦੇ ਨਾਲ ਰਿਕਵਰ ਹੋ ਰਹੇ ਹਨ। ਜਿਸ ਕਰਕੇ ਨਾਮੀ ਹਸਤੀਆਂ ਰਿਸ਼ਭ ਦਾ ਹਾਲਚਾਲ ਜਾਣ ਲਈ ਉਨ੍ਹਾਂ ਦੇ ਘਰ ਨਜ਼ਰ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸੁਰੇਸ਼ ਰੈਨਾ, ਹਰਭਜਨ ਸਿੰਘ ਅਤੇ ਸ਼੍ਰੀਸੰਤ ਵੀ ਰਿਸ਼ਭ ਪੰਤ ਦੇ ਨਾਲ ਨਜ਼ਰ ਆ ਰਹੇ ਹਨ।
3/8

ਹਾਲ ਵਿੱਚ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
4/8

ਹਾਲ ਵਿੱਚ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ ਕਿ ‘ਸਪੀਡੀ ਰਿਕਵਰੀ ਛੋਟੇ ਭਾਈ, ਭਰੋਸਾ ਕਰੋ ਅਤੇ ਜਾਣੋ ਤੁਹਾਡੇ ਅੰਦਰ ਕੁਝ ਅਜਿਹਾ ਹੈ ਜੋ ਕਿਸੇ ਵੀ ਚੀਜ਼ ਦੇ ਨਾਲੋਂ ਵੱਡਾ ਹੈ’।
5/8

ਰਿਸ਼ਭ ਪੰਤ ਸੋਸ਼ਲ ਮੀਡੀਆ ਉੱਤੇ ਆਪਣੀ ਸਿਹਤ ਦੇ ਨਾਲ ਸਬੰਧੀ ਅਪਟੇਡ ਦਿੰਦੇ ਰਹਿੰਦੇ ਹਨ।
6/8

ਦੱਸ ਦਈਏ ਕਿ ਰਿਸ਼ਭ ਪੰਤ ਦਾ ਪਿਛਲੇ ਸਾਲ 30 ਦਸੰਬਰ ਨੂੰ ਭਿਆਨਕ ਸੜਕ ਹਾਦਸਾ ਹੋਇਆ ਸੀ । ਉਨ੍ਹਾਂ ਦੇ ਗੋਡੇ ਅਤੇ ਸਿਰ ‘ਤੇ ਗੰਭੀਰ ਸੱਟਾਂ ਵੱਜੀਆਂ ਸਨ। ਜਿਸ ਤੋਂ ਬਾਅਦ ਹਰ ਕੋਈ ਉਸ ਦੀ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰ ਰਿਹਾ ਸੀ।
7/8

ਕੁਝ ਦਿਨ ਪਹਿਲਾਂ ਹੀ ਨਾਮੀ ਗਾਇਕ ਗੁਰੂ ਰੰਧਾਵਾ ਵੀ ਰਿਸ਼ਭ ਪੰਤ ਦਾ ਹਾਲਚਾਲ ਜਾਣਨ ਲਈ ਕ੍ਰਿਕੇਟਰ ਦੇ ਘਰ ਪਹੁੰਚੇ ਸਨ। ਉਨ੍ਹਾਂ ਨੇ ਇੱਕ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।
8/8

ਪਰਿਵਾਰ, ਦੋਸਤ-ਮਿੱਤਰਾਂ ਅਤੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਰੰਗ ਲਿਆਈਆਂ ਅਤੇ ਰਿਸ਼ਭ ਪੰਤ ਹੁਣ ਹੌਲੀ ਹੌਲੀ ਰਿਕਵਰ ਹੋ ਰਹੇ ਹਨ ।
Published at : 28 Mar 2023 07:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
