SA vs AFG Semi Final: ਉਦਾਸ ਚਿਹਰੇ ਤੇ ਨਮ ਅੱਖਾਂ, ਸੈਮੀਫਾਈਨਲ ਦੀ ਹਾਰ ਨੇ ਤੋੜਿਆ ਦਿਲ, ਅਫ਼ਗ਼ਾਨ ਡਰੈਸਿੰਗ ਰੂਮ 'ਚ ਮਾਤਮ, ਦੇਖੋ ਤਸਵੀਰਾਂ
ਅਫਗਾਨਿਸਤਾਨ ਨੂੰ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦਾ ਫਾਈਨਲ ਤੱਕ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਅਫਗਾਨਿਸਤਾਨ ਨੇ ਇਸ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸੈਮੀਫਾਈਨਲ 'ਚ ਉਸ ਦੇ ਬੱਲੇਬਾਜ਼ਾਂ ਨੇ ਦਮ ਤੋੜ ਦਿੱਤਾ। ਇਸ ਹਾਰ ਤੋਂ ਬਾਅਦ ਟੀਮ ਦੇ ਡਰੈਸਿੰਗ ਰੂਮ 'ਚ ਸੋਗ ਦਾ ਮਾਹੌਲ ਹੈ।
Download ABP Live App and Watch All Latest Videos
View In Appਅਫਗਾਨਿਸਤਾਨ ਦੀ ਹਾਰ ਤੋਂ ਬਾਅਦ ਕਪਤਾਨ ਰਾਸ਼ਿਦ ਖਾਨ ਸਮੇਤ ਬਾਕੀ ਖਿਡਾਰੀ ਬੁਰੀ ਤਰ੍ਹਾਂ ਟੁੱਟ ਗਏ। ਖਿਡਾਰੀਆਂ ਦੇ ਚਿਹਰਿਆਂ 'ਤੇ ਉਦਾਸੀ ਸਾਫ਼ ਝਲਕ ਰਹੀ ਸੀ। ਅਫਗਾਨ ਖਿਡਾਰੀਆਂ ਦੀਆਂ ਅੱਖਾਂ ਵੀ ਨਮ ਸਨ।
ਫਜ਼ਲ ਹੱਕ ਫਾਰੂਕੀ ਨੇ ਇਸ ਟੀ-20 ਵਿਸ਼ਵ ਕੱਪ 'ਚ ਅਫਗਾਨਿਸਤਾਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 8 ਮੈਚਾਂ 'ਚ 17 ਵਿਕਟਾਂ ਲਈਆਂ ਹਨ। ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ ਪਰ ਫਿਰ ਵੀ ਉਹ ਟੀਮ ਨੂੰ ਜਿੱਤ ਦਿਵਾ ਨਹੀਂ ਸਕੇ।
ਸੈਮੀਫਾਈਨਲ 'ਚ ਅਫਗਾਨਿਸਤਾਨ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਫਲਾਪ ਰਹੀ। ਪੂਰੀ ਟੀਮ 56 ਦੌੜਾਂ ਦੇ ਸਕੋਰ 'ਤੇ ਢਹਿ ਗਈ। ਜਵਾਬ 'ਚ ਦੱਖਣੀ ਅਫਰੀਕਾ ਨੇ 1 ਵਿਕਟ ਗੁਆ ਕੇ ਮੈਚ ਜਿੱਤ ਲਿਆ।
ਇਸ ਵਾਰ ਅਫਗਾਨਿਸਤਾਨ ਨੇ ਟੂਰਨਾਮੈਂਟ 'ਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੀਆਂ ਵੱਡੀਆਂ ਟੀਮਾਂ ਨੂੰ ਸ਼ਿਕਾਰ ਬਣਾਇਆ। ਪਰ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਆਤਮ ਸਮਰਪਣ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਸੁਪਰ 8 ਦੇ ਗਰੁੱਪ 1 ਵਿੱਚ ਸੀ। ਉਸ ਨੇ ਸੁਪਰ 8 ਦੇ ਤਿੰਨ ਵਿੱਚੋਂ ਦੋ ਮੈਚ ਜਿੱਤੇ। ਅਫਗਾਨ ਟੀਮ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।