ਜਦੋਂ ਪਤਨੀ ਨਾਲ ਭੇਸ ਬਦਲ ਕੇ ਫ਼ਿਲਮ ਦੇਖਣ ਪਹੁੰਚਿਆ ਇਹ ਦਿੱਗਜ ਖਿਡਾਰੀ , ਪਰ ਫ਼ੈਨਜ ਦੇ ਪਛਾਣੇ ਜਾਣ ਤੋਂ ਬਾਅਦ ਅੱਧ ਵਿਚਾਲੇ ਛੱਡ ਦਿੱਤੀ ਫ਼ਿਲਮ
ਜਦੋਂ ਵੀ ਸਚਿਨ ਤੇਂਦੁਲਕਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਅਣਗਿਣਤ ਰਿਕਾਰਡ ਯਾਦ ਆ ਜਾਂਦੇ ਹਨ ਪਰ ਉਨ੍ਹਾਂ ਦੇ ਜੀਵਨ ਨਾਲ ਜੁੜਿਆ ਇੱਕ ਕਿੱਸਾ ਅਜਿਹਾ ਵੀ ਹੈ ,ਜਿੱਥੇ ਥੀਏਟਰ ਵਿੱਚ ਫਿਲਮ ਦੇਖਦੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ।
Download ABP Live App and Watch All Latest Videos
View In Appਕ੍ਰਿਕਟ 'ਚ ਸ਼ਾਇਦ ਹੀ ਕੋਈ ਅਜਿਹਾ ਕ੍ਰਿਕਟ ਪ੍ਰਸ਼ੰਸਕ ਹੋਵੇਗਾ, ਜਿਸ ਨੇ ਸਚਿਨ ਤੇਂਦੁਲਕਰ ਦਾ ਨਾਂ ਨਹੀਂ ਸੁਣਿਆ ਹੋਵੇਗਾ। ਆਪਣੀ ਖੇਡ ਨਾਲ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੇ ਸਚਿਨ ਲਈ ਜਨਤਕ ਥਾਵਾਂ 'ਤੇ ਇਕੱਲੇ ਘੁੰਮਣਾ ਕੋਈ ਆਸਾਨ ਕੰਮ ਨਹੀਂ ਸੀ। ਇਸੇ ਲਈ ਇਕ ਵਾਰ ਜਦੋਂ ਉਹ ਆਪਣੀ ਪਤਨੀ ਅੰਜਲੀ ਨਾਲ ਫਿਲਮ ਦੇਖਣ ਲਈ ਥੀਏਟਰ ਪਹੁੰਚੇ ਤਾਂ ਉੱਥੇ ਵੀ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ।
ਅਸਲ 'ਚ ਅੰਜਲੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਸਚਿਨ ਨੇ ਉਨ੍ਹਾਂ ਨੂੰ ਲਗਭਗ 6 ਸਾਲ ਤੱਕ ਡੇਟ ਕੀਤਾ ਸੀ ਤਾਂ ਕਿ ਦੋਹਾਂ ਨੂੰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲ ਸਕੇ। ਉਨ੍ਹੀਂ ਦਿਨੀਂ ਮੋਬਾਈਲ ਫ਼ੋਨ ਬਹੁਤ ਮਸ਼ਹੂਰ ਨਹੀਂ ਸਨ ਅਤੇ ਲੈਂਡਲਾਈਨ ਫ਼ੋਨ 'ਤੇ ਵੀ ਦੋਵਾਂ ਵਿਚਕਾਰ ਬਹੁਤ ਘੱਟ ਗੱਲਬਾਤ ਹੁੰਦੀ ਸੀ।
ਸਚਿਨ ਅਤੇ ਅੰਜਲੀ ਚਿੱਠੀਆਂ ਰਾਹੀਂ ਇਕ-ਦੂਜੇ ਨਾਲ ਗੱਲਬਾਤ ਕਰਦੇ ਸਨ ਅਤੇ ਜਦੋਂ ਉਹ 1994 ਵਿਚ ਨਿਊਜ਼ੀਲੈਂਡ ਦੌਰੇ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਅੰਜਲੀ ਨਾਲ ਫਿਲਮ ਦੇਖਣ ਦਾ ਫੈਸਲਾ ਕੀਤਾ ਤਾਂ ਕਿ ਉਨ੍ਹਾਂ ਨੂੰ ਕੁਝ ਸਮਾਂ ਇਕੱਠੇ ਬਿਤਾਉਣ ਦਾ ਮੌਕਾ ਮਿਲ ਸਕੇ। ਹਾਲਾਂਕਿ ਉਦੋਂ ਤੱਕ ਸਚਿਨ ਆਪਣੀ ਖੇਡ ਰਾਹੀਂ ਕਾਫੀ ਪ੍ਰਸ਼ੰਸਕ ਬਣਾ ਚੁੱਕੇ ਸਨ।
ਸਚਿਨ ਅੰਜਲੀ ਅਤੇ ਉਸ ਦੇ ਕੁਝ ਦੋਸਤਾਂ ਨਾਲ ਵਿੱਗ ਅਤੇ ਨਕਲੀ ਮੁੱਛਾਂ ਲਗਾ ਕੇ ਫ਼ਿਲਮ ਦੇਖਣ ਲਈ ਥੀਏਟਰ ਪਹੁੰਚੇ ਪਰ ਉੱਥੇ ਜ਼ਿਆਦਾ ਭੀੜ ਹੋਣ ਕਾਰਨ ਸਚਿਨ ਦੀ ਐਨਕ ਉਦੋਂ ਡਿੱਗ ਗਈ ਜਦੋਂ ਕਿਸੇ ਨੇ ਉਨ੍ਹਾਂ ਨੂੰ ਛੂਹ ਲਿਆ। ਜਦੋਂ ਉਹ ਇਸ ਨੂੰ ਚੁੱਕਣ ਲਈ ਹੇਠਾਂ ਝੁਕਿਆ ਤਾਂ ਉਸੇ ਸਮੇਂ ਉਸਦੀ ਵਿੱਗ ਵੀ ਡਿੱਗ ਗਈ।
ਇਸ ਦੌਰਾਨ ਕਈ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਅਚਾਨਕ ਭੀੜ ਨੇ ਉਸ ਨੂੰ ਘੇਰ ਲਿਆ। ਸਚਿਨ ਨੂੰ ਫਿਲਮ ਦੇਖਣ ਤੋਂ ਪਹਿਲਾਂ ਹੀ ਥੀਏਟਰ ਛੱਡਣਾ ਪਿਆ ਸੀ। ਇਸ ਤੋਂ ਬਾਅਦ ਸਾਲ 1995 'ਚ ਸਚਿਨ ਨੇ ਅੰਜਲੀ ਨਾਲ ਵਿਆਹ ਕਰਵਾ ਲਿਆ ਸੀ।