ਪੜਚੋਲ ਕਰੋ
Saurav Ganguly daughter: ਲੰਡਨ ਦੇ ਕਾਲੇਜ ਤੋਂ ਸੌਰਵ ਗਾਂਗੂਲੀ ਦੀ ਧੀ ਨੇ ਲਈ ਗ੍ਰੈਜੂਏਸ਼ਨ ਦੀ ਡਿਗਰੀ, ਖਾਸ ਮੌਕੇ 'ਤੇ ਮੌਜੂਦ ਰਹੇ ਮਾਤਾ-ਪਿਤਾ, ਵੇਖੋ ਤਸਵੀਰਾਂ
Saurav Ganguly: ਸੌਰਭ ਗਾਂਗੁਲੀ ਤੇ ਡੋਨਾ ਗਾਂਗੁਲੀ ਦੀ ਧੀ ਸਨਾ ਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਧੀ ਸਨਾ ਨੇ ਆਪਣੇ ਮਾਪਿਆਂ ਨਾਲ ਸ਼ਾਨਦਾਰ ਤਸਵੀਰਾਂ ਖਿੱਚਵਾਈਆਂ, ਜੋ ਕਿ ਵਾਇਰਲ ਹੋ ਰਹੀਆਂ ਹਨ।
Sourav ganguly with his family
1/6

ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਉਸ ਨੇ ਯੂਨੀਵਰਸਿਟੀ ਕਾਲਜ ਲੰਡਨ (UCL) ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਦੌਰਾਨ ਕਨਵੋਕੇਸ਼ਨ ਦੌਰਾਨ ਲਈਆਂ ਗਈਆਂ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
2/6

ਇਸ ਤਸਵੀਰ 'ਚ ਸਨਾ ਆਪਣੇ ਪਿਤਾ ਸੌਰਭ ਗਾਂਗੁਲੀ ਅਤੇ ਮਾਂ ਡੋਨਾ ਗਾਂਗੁਲੀ ਨਾਲ ਨਜ਼ਰ ਆ ਰਹੀ ਹੈ। ਸਾਬਕਾ ਭਾਰਤੀ ਖਿਡਾਰੀ ਅਤੇ ਸਨਾ ਦੇ ਪਿਤਾ ਸੌਰਭ ਗਾਂਗੁਲੀ ਨੇ ਫੇਸਬੁੱਕ 'ਤੇ ਪੋਸਟ ਕਰਕੇ ਆਪਣੀ ਬੇਟੀ ਨੂੰ ਵਧਾਈ ਦਿੱਤੀ ਹੈ।
3/6

ਮਾਂ ਡੋਨਾ ਗਾਂਗੁਲੀ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਧੀ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਸਨਾ ਦੇ ਪਿਤਾ ਸੌਰਭ ਗਾਂਗੁਲੀ ਅਤੇ ਮਾਂ ਡੋਨਾ ਗਾਂਗੁਲੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
4/6

ਸਨਾ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਅਰਥ ਸ਼ਾਸਤਰ (Economics) ਅਤੇ ਵਿੱਤ (Finance) ਦੀ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਸਨਾ ਗਾਂਗੁਲੀ ਨੇ ਆਪਣੇ ਮਾਤਾ-ਪਿਤਾ ਦੇ ਵਿਚਕਾਰ ਖੜ੍ਹੇ ਹੋ ਕੇ ਫੋਟੋ ਖਿਚਵਾਈ। ਸਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
5/6

ਕੋਲਕਾਤਾ ਦੇ ਪ੍ਰਿੰਸ ਵਜੋਂ ਜਾਣੇ ਜਾਂਦੇ ਸੌਰਭ ਗਾਂਗੁਲੀ ਆਪਣੀ ਪਤਨੀ ਨਾਲ ਧੀ ਸਨਾ ਦੇ ਕਨਵੋਕੇਸ਼ਨ ਸਮਾਰੋਹ 'ਚ ਪਹੁੰਚੇ। ਸਨਾ ਨੇ ਯੂਨੀਵਰਸਿਟੀ ਕਾਲਜ ਲੰਡਨ (UCL) ਵਿੱਚ ਦਾਖ਼ਲਾ ਲੈ ਕੇ ਆਪਣੇ ਲਈ ਇੱਕ ਵੱਖਰਾ ਕਰੀਅਰ ਚੁਣਿਆ ਸੀ।
6/6

ਸਨਾ ਗਾਂਗੁਲੀ ਦੀ ਮਾਂ ਡੋਨਾ ਗਾਂਗੁਲੀ ਇੱਕ ਮਸ਼ਹੂਰ ਡਾਂਸਰ ਹੈ। ਉਹ ਇੱਕ ਡਾਂਸ ਸਕੂਲ ਵੀ ਚਲਾਉਂਦੇ ਹਨ। ਇਸ ਸਕੂਲ ਵਿੱਚ ਡਾਂਸ ਤੋਂ ਇਲਾਵਾ ਯੋਗਾ, ਡਰਾਇੰਗ, ਕਰਾਟੇ ਅਤੇ ਤੈਰਾਕੀ ਵੀ ਸਿਖਾਈ ਜਾਂਦੀ ਹੈ।
Published at : 11 Sep 2023 09:31 PM (IST)
ਹੋਰ ਵੇਖੋ
Advertisement
Advertisement





















