ਪੜਚੋਲ ਕਰੋ
Suryakumar Yadav: ਸੂਰਿਆਕੁਮਾਰ ਯਾਦਵ ਜਲਦ ਕਰਨਗੇ ਵਾਪਸੀ, ਕ੍ਰਿਕਟਰ ਦੀ ਪੋਸਟ ਨੇ ਘਟਾਈ ਫੈਨਜ਼ ਦੀ ਚਿੰਤਾ
Suryakumar Yadav Injury: ਭਾਰਤ ਦੇ ਟੌਪ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੀ ਸਿਹਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕ੍ਰਿਕਟਰ ਦੀ 17 ਜਨਵਰੀ ਨੂੰ ਜਰਮਨੀ ਦੇ ਮਿਊਨਿਖ ਵਿੱਚ ਕਮਰ ਦੀ ਸਫਲ ਸਰਜਰੀ ਹੋਈ।
Suryakumar Yadav Health Update
1/6

ਹਾਲਾਂਕਿ ਖਬਰਾਂ ਮੁਤਾਬਕ ਇਹ ਵੀ ਖੁਲਾਸਾ ਹੋਇਆ ਕਿ ਸੂਰਿਆਕੁਮਾਰ ਦਾ ਸਪੋਰਟਸ ਹਰਨੀਆ ਦਾ ਆਪਰੇਸ਼ਨ ਹੋਇਆ ਸੀ। ਇਸ ਗੱਲੋਂ ਤੋਂ ਸ਼ਾਇਦ ਤੁਸੀ ਜਾਣੂ ਹੀ ਹੋਵੋਗੇ ਕਿ ਉਸ ਤੋਂ ਪਹਿਲਾਂ, ਕੇਐਲ ਰਾਹੁਲ ਨੇ ਵੀ 2022 ਵਿੱਚ ਮਿਊਨਿਖ ਵਿੱਚ ਸਪੋਰਟਸ ਹਰਨੀਆ ਦਾ ਆਪਰੇਸ਼ਨ ਕਰਵਾਇਆ ਸੀ।
2/6

ਜਾਣਕਾਰੀ ਲਈ ਦੱਸ ਦੇਈਏ ਕਿ ਸੂਰਿਆਕੁਮਾਰ ਅਪਣੀ ਪਤਨੀ ਦੇਵੀਸ਼ਾ ਨਾਲ ਜਰਮਨੀ ਵਿਚ ਹਨ। ਸਰਜਰੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰ ਲਿਖਿਆ, "ਸਰਜਰੀ ਹੋ ਗਈ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਅਤੇ ਮੇਰੀ ਚੰਗੀ ਸਿਹਤ ਦੀ ਕਾਮਨਾ ਕੀਤੀ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਲਦੀ ਹੀ ਵਾਪਸੀ ਕਰਾਂਗਾ।"
Published at : 20 Jan 2024 08:09 AM (IST)
ਹੋਰ ਵੇਖੋ





















