ਪੜਚੋਲ ਕਰੋ
(Source: ECI/ABP News)
ਭਾਰਤੀ ਟੀਮ ਦੇ ਇਨ੍ਹਾਂ ਖਿਡਾਰੀਆਂ ਨੇ ਨਹੀਂ ਖੇਡਿਆ ਇੱਕ ਵੀ ਮੈਚ, ਫਿਰ ਵੀ ਮਿਲਣਗੇ 5-5 ਕਰੋੜ ਰੁਪਏ, ਜਾਣੋ ਕੌਣ-ਕੌਣ ਹੋਇਆ ਮਾਲਾਮਾਲ
BCCI 125 Crore Reward Split: ਟੀ-20 ਵਿਸ਼ਵ ਕੱਪ ਲਈ ਭਾਰਤ ਤੋਂ 42 ਲੋਕਾਂ ਦੀ ਟੀਮ ਗਈ ਸੀ, ਜਿਸ ਵਿੱਚ ਖਿਡਾਰੀਆਂ ਅਤੇ ਕੋਚਾਂ ਤੋਂ ਇਲਾਵਾ ਬੀਸੀਸੀਆਈ ਸਟਾਫ਼ ਆਦਿ ਵੀ ਮੌਜੂਦ ਸਨ।

BCCI 125 Crore Reward Split
1/6

ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ 'ਤੇ ਪੈਸੇ ਅਤੇ ਇਨਾਮਾਂ ਦੀ ਭਾਰੀ ਵਰਖਾ ਹੋਈ ਹੈ। ਆਓ ਜਾਣਦੇ ਹਾਂ ਕਿਸ ਨੂੰ ਮਿਲਿਆ ਕਿੰਨਾ ਪੈਸਾ- ਬੀਸੀਸੀਆਈ ਵੱਲੋਂ ਐਲਾਨੀ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਿੱਚੋਂ 15 ਖਿਡਾਰੀਆਂ ਨੂੰ 5-5 ਕਰੋੜ ਰੁਪਏ ਦਿੱਤੇ ਜਾਣਗੇ।
2/6

ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ 15 ਖਿਡਾਰੀਆਂ ਨੂੰ 5-5 ਕਰੋੜ ਰੁਪਏ ਮਿਲੇ ਹਨ, ਉਨ੍ਹਾਂ ਵਿਚ ਤਿੰਨ ਅਜਿਹੇ ਚਿਹਰੇ ਹਨ ਜਿਨ੍ਹਾਂ ਨੇ ਇਕ ਵੀ ਮੈਚ ਨਹੀਂ ਖੇਡਿਆ।
3/6

ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਵੀ ਕੁੱਲ ਇਨਾਮੀ ਰਾਸ਼ੀ 'ਚੋਂ 5 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
4/6

ਅੰਗਰੇਜ਼ੀ ਅਖਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਬਾਕੀ ਕੋਰ ਕੋਚਿੰਗ ਗਰੁੱਪ ਨੂੰ 2.5 ਕਰੋੜ ਰੁਪਏ ਮਿਲਣਗੇ।
5/6

ਭਾਰਤੀ ਟੀਮ ਦੀ ਸੀਨੀਅਰ ਚੋਣ ਕਮੇਟੀ ਦੇ ਪੰਜ ਮੈਂਬਰਾਂ (ਜਿਸ ਵਿੱਚ ਅਜੀਤ ਅਗਰਕਰ ਵੀ ਸ਼ਾਮਲ ਹੈ) ਨੂੰ 1-1 ਕਰੋੜ ਰੁਪਏ ਦਿੱਤੇ ਜਾਣਗੇ।
6/6

ਟੀਮ ਦੇ ਚਾਰ ਰਿਜ਼ਰਵ ਖਿਡਾਰੀਆਂ (ਰਿੰਕੂ ਸਿੰਘ, ਸ਼ੁਭਮਨ ਗਿੱਲ, ਅਵੇਸ਼ ਖਾਨ ਅਤੇ ਖਲੀਲ ਅਹਿਮਦ) ਨੂੰ ਵੀ 1-1 ਕਰੋੜ ਰੁਪਏ ਮਿਲਣਗੇ। ਯਸ਼ਸਵੀ ਜੈਸਵਾਲ, ਸੰਜੂ ਸੈਮਸਨ ਅਤੇ ਯੁਜਵੇਂਦਰ ਚਾਹਲ ਟੀਮ ਵਿੱਚ ਸਨ ਪਰ ਉਨ੍ਹਾਂ ਨੇ ਇੱਕ ਵੀ ਮੈਚ ਨਹੀਂ ਖੇਡਿਆ। ਉਨ੍ਹਾਂ ਨੂੰ 5-5 ਕਰੋੜ ਰੁਪਏ ਵੀ ਮਿਲਣਗੇ।
Published at : 08 Jul 2024 12:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
