ਕੋਰੋਨਾ ਵਾਇਰਸ ਲੌਕਡਾਊਨ ਕਾਰਨ ਸੁਨੀਲ ਗਾਵਸਕਰ ਨੂੰ ਮਿਲਿਆ ਵੱਡਾ ਮੌਕਾ
ਹੁਣ ਕੋਰੋਨਾ ਵਾਇਰਸ ਕਾਰਨ ਕ੍ਰਿਕਟ ਸਬੰਧੀ ਗਤੀਵਿਧੀਆਂ ਬੰਦ ਹੋਣ ਕਾਰਨ ਉਨ੍ਹਾਂ ਨੂੰ 10 ਸਾਲ ਬਾਅਦ ਮੁੰਬਈ 'ਚ ਪਰਿਵਾਰ ਨਾਲ ਜਨਮਦਿਨ ਮਨਾਉਣ ਦਾ ਮੌਕਾ ਮਿਲਿਆ ਹੈ।
Download ABP Live App and Watch All Latest Videos
View In Appਸੁਨੀਲ ਗਾਵਸਕਰ ਨੇ ਪਿਛਲੇ 10 ਸਾਲ ਤੋਂ ਆਪਣਾ ਜਨਮਦਿਨ ਮੁੰਬਈ 'ਚ ਨਹੀਂ ਮਨਾਇਆ। ਕਿਉਂਕਿ ਉਹ ਕਿਸੇ ਨਾ ਕਿਸੇ ਦੌਰੇ 'ਤੇ ਕਮੈਂਟਰੀ ਕਰ ਰਹੇ ਹੁੰਦੇ ਸਨ।
ਉਨ੍ਹਾਂ ਕ੍ਰਿਕਟਰ ਦੇ ਤੌਰ 'ਤੇ ਇਸ ਖੇਡ ਤੋਂ ਜ਼ਰੂਰ ਸੰਨਿਆਸ ਲਿਆ ਪਰ ਉਸ ਤੋਂ ਬਾਅਦ ਕਮੈਂਟੇਟਰ ਤੇ ਲੇਖਕ ਦੇ ਤੌਰ 'ਤੇ ਕ੍ਰਿਕਟ ਨਾਲ ਹੋਰ ਜ਼ਿਆਦਾ ਜੁੜ ਗਏ।
6 ਮਾਰਚ, 1971 ਨੂੰ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਖ਼ਿਲਾਫ਼ ਪਹਿਲਾ ਟੈਸਟ ਮੈਚ ਖੇਡਣ ਵਾਲੇ ਗਾਵਸਕਰ ਨੇ 5 ਨਵੰਬਰ, 1987 ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇੰਗਲੈਂਡ ਖ਼ਿਲਾਫ਼ ਆਖ਼ਰੀ ਵਨਡੇ ਖੇਡਿਆ ਸੀ।
ਉਹ ਜਿਸ ਪ੍ਰਤਿਭਾ ਦੀ ਤਾਰੀਫ ਕਰਦੇ ਹਨ ਉਹ ਕੌਮਾਂਤਰੀ ਜਗਤ 'ਚ ਨਾਂ ਕਮਾਉਂਦੀ ਹੈ, ਉਹ ਚਾਹੇ ਸਚਿਨ ਤੇਂਦੁਲਕਰ ਹੋਵੇ ਜਾਂ ਰਿਸ਼ਭ ਪੰਤ। ਉਨ੍ਹਾਂ ਦੀ ਪਾਰਖੀ ਨਜ਼ਰ ਕਮਾਲ ਦੀ ਹੈ।
ਸੁਨੀਲ ਗਾਵਸਕਰ ਦਾ ਧਿਆਨ ਸਿਰਫ਼ ਕ੍ਰਿਕਟ 'ਤੇ ਹੀ ਰਹਿੰਦਾ ਸੀ। ਸੁਨੀਲ ਗਾਵਸਕਰ ਕ੍ਰਿਕਟ ਦਾ ਅਜਿਹਾ ਨਾਂ ਹੈ ਜੋ ਇਸ ਖੇਡ ਨਾਲ ਸਬੰਧਤ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਦੁਨੀਆਂ ਸੁਣਦੀ ਹੈ।
ਸੁਨੀਲ ਗਾਵਸਕਰ ਜਦੋਂ ਆਪਣੀ ਜ਼ੋਨ 'ਚ ਆਉਂਦੇ ਸਨ ਤਾਂ ਉਨ੍ਹਾਂ ਦੇ ਨੇੜੇ ਕੋਈ ਨਹੀਂ ਟਿਕਦਾ ਸੀ ਤੇ ਉਹ ਕਿਸੇ ਦੀ ਨਹੀਂ ਸੁਣਦੇ ਸਨ।
5 ਫੁੱਟ 5 ਇੰਚ ਲੰਬੇ ਸੁਨੀਲ ਜਦੋਂ ਬਿਨਾਂ ਹੈਲਮਟ ਪਹਿਨੇ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬੇਧੜਕ ਖੜ੍ਹੇ ਹੁੰਦੇ ਸਨ ਤਾਂ ਹਰੇਕ ਭਾਰਤੀ ਦਾ ਸਿਰ ਵੀ ਉੱਚਾ ਹੁੰਦਾ ਸੀ।
ਕ੍ਰਿਕਟ ਜਗਤ 'ਚ ਸੁਨੀਲ ਗਾਵਸਕਰ ਦੀ ਆਪਣੀ ਵੱਖਰੀ ਪਛਾਣ ਹੈ। ਅੱਜ ਸੁਨੀਲ ਗਾਵਸਕਰ ਦੇ ਜਨਮ ਦਿਨ ਤੇ ਉਨਾਂ ਨੂੰ ਯਾਦ ਕਰਦਿਆਂ ਜ਼ਿਕਰ ਕਰਦੇ ਹਾਂ ਉਨ੍ਹਾਂ ਦੇ ਸਰਵੋਤਮ ਖੇਡ ਪ੍ਰਦਰਸ਼ਨ ਦੀ।
- - - - - - - - - Advertisement - - - - - - - - -