ਸਟਾਇਲ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਵੀ ਟੱਕਰ ਦਿੰਦਾ ਸੋਨ ਤਗਮਾ ਜੇਤੂ ਨੀਰਜ ਚੋਪੜਾ, ਵੇਖੋ ਤਸਵੀਰਾਂ
ਜੈਵਲਿਨ ਥਰੋ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਖੇਡ ਦੇ ਮੈਦਾਨ ਦੇ ਬਾਹਰ ਬੇਹੱਦ ਸਟਾਈਲਿਸ਼ ਹਨ। ਨੀਰਜ ਅਕਸਰ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਨੂੰ ਖਾਸ ਤਰੀਕੇ ਨਾਲ ਅਪਲੋਡ ਕਰਦਾ ਹੈ।
Download ABP Live App and Watch All Latest Videos
View In Appਨੀਰਜ ਦੀ ਸ਼ਾਨਦਾਰ ਜਿੱਤ ਤੋਂ ਬਾਅਦ, ਨੇਟਿਜ਼ਨਸ ਨੇ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਇਸ ਸਟਾਈਲਿਸ਼ ਲੁੱਕ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਮੰਨਣਾ ਹੈ ਕਿ ਨੀਰਜ ਆਪਣੀ ਬਾਇਓਪਿਕ ਵਿੱਚ ਆਪਣੇ ਆਪ ਨੂੰ ਨਿਭਾਉਣ ਲਈ ਕਾਫੀ ਸੁੰਦਰ ਹੈ।
ਇਸ ਦੇ ਨਾਲ ਹੀ ਕੁਝ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਦੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ 'ਤੇ ਬਾਇਓਪਿਕ ਬਣਦੀ ਹੈ ਤਾਂ ਸਿਰਫ ਨੀਰਜ ਨੂੰ ਹੀ ਇਸ ਵਿੱਚ ਅਕਸ਼ੇ ਦਾ ਕਿਰਦਾਰ ਨਿਭਾਉਣਾ ਚਾਹੀਦਾ ਹੈ।
ਨੀਰਜ ਚੋਪੜਾ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋਈਆਂ 18 ਵੀਆਂ ਏਸ਼ਿਆਈ ਖੇਡਾਂ ਵਿੱਚ ਜੈਵਲਿਨ ਥਰੋ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣੇ ਸੀ। ਇਨ੍ਹਾਂ ਖੇਡਾਂ ਦੇ ਦੌਰਾਨ, ਇੱਕ ਸਥਾਨਕ ਵਿਅਕਤੀ ਨੀਰਜ ਦੇ ਕੋਲ ਆਇਆ ਤੇ ਕਿਹਾ, 'ਤੁਸੀਂ ਬਹੁਤ ਸੁੰਦਰ ਹੋ, ਬਿਲਕੁਲ ਸ਼ਾਹਰੁਖ ਖਾਨ ਦੀ ਤਰ੍ਹਾਂ।'
ਨੀਰਜ ਦਾ ਖਿਡਾਰੀ ਬਣਨ ਦਾ ਸਫ਼ਰ ਸੌਖਾ ਨਹੀਂ ਸੀ। ਸਿਰਫ 11 ਸਾਲ ਦੀ ਉਮਰ ਵਿੱਚ, ਉਸਦਾ ਭਾਰ 90 ਕਿਲੋ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿਟਨੈਸ 'ਤੇ ਸਖ਼ਤ ਮਿਹਨਤ ਕੀਤੀ। ਅੱਜ ਨੀਰਜ ਦਿੱਖ ਅਤੇ ਸ਼ਖਸੀਅਤ ਵਿੱਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਟੱਕਰ ਦਿੰਦਾ ਹੈ।