ਪੜਚੋਲ ਕਰੋ
RCB vs SRH: 12 ਸਾਲ ਬਾਅਦ ਦੋ ਸ਼ੁਰੂਆਤੀ ਮੈਚ ਜਿੱਤੀ RCB, ਇਹ ਰਹੀਆਂ ਜਿੱਤ ਦੀਆਂ ਵੱਡੀਆਂ ਗੱਲਾਂ
1/6

ਆਈਪੀਐਲ 2021 'ਚ ਕੱਲ੍ਹ ਖੇਡੇ ਗਏ ਬੇਹੱਦ ਰੋਮਾਂਚਕ ਮੁਕਾਬਲੇ 'ਚ ਆਰਸੀਬੀ ਨੇ ਸਨਰਾਇਜਰਸ ਹੈਦਰਾਬਾਦ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ 'ਚ ਬੈਂਗਲੌਰ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਆਰਸੀਬੀ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ ਅੱਠ ਵਿਕਟਾਂ 'ਤੇ 149 ਰਨ ਬਣਾਏ ਸਨ। ਜਵਾਬ 'ਚ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ 'ਚ 143 ਦੌੜਾਂ ਦੀ ਬਣਾ ਸਕੀ। ਆਓ ਇਸ ਮੈਚ ਦੀਆਂ ਪੰਜ ਵੱਡੀਆਂ ਗੱਲਾਂ ਜਾਣਦੇ ਹਾਂ।
2/6

ਆਰਸੀਬੀ ਨੇ ਇਸ ਸਾਲ ਆਸਟਰੇਲੀਆਂ ਦੇ ਸਟਾਰ ਆਲਰਾਊਂਡਰ ਗਲੈਨ ਮੈਕਸਵੈਲ 'ਤੇ 14 ਕਰੋੜ ਰੁਪਏ ਦਾ ਬਹੁਤ ਵੱਡਾ ਦਾਅ ਲਾਇਆ ਸੀ। ਟੂਰਨਾਮੈਂਟ ਦੇ ਸ਼ੁਰੂਆਤੀ ਦੋ ਮੈਚਾਂ 'ਚ ਆਰਸੀਬੀ ਦਾ ਇਹ ਦਾਅਵਾ ਕੰਮ ਕਰਦਾ ਦਿਖਾਈ ਦੇ ਰਿਹਾ ਹੈ। ਮੈਕਸਵੇਲ ਨੇ ਆਈਪੀਐਲ 'ਚ ਪੰਜ ਸਾਲ ਦੇ ਲੰਬੇ ਫਰਕ ਤੋਂ ਬਾਅਦ ਅਰਧ ਸੈਂਕੜਾ ਜੜਿਆ। ਉਨ੍ਹਾਂ 41 ਗੇਂਦਾਂ ਤੇ ਤਿੰਨ ਛੱਕਿਆਂ ਤੇ ਪੰਜ ਚੌਕਿਆਂ ਦੀ ਬਦੌਲਤ 59 ਦੌੜਾਂ ਦੀ ਪਾਰੀ ਖੇਡੀ।
Published at : 15 Apr 2021 11:57 AM (IST)
ਹੋਰ ਵੇਖੋ





















