IPL 2022 : SRH ਦੀ ਮਿਸਟਰੀ ਫੈਨ ਤੋਂ ਲੈ ਕੇ ਬਿਸ਼ਨੋਈ ਦੇ ਕੈਚ ਤਕ, ਹੈਦਰਾਬਾਦ-ਲਖਨਊ ਦੇ ਮੈਚ ਦੀਆਂ ਟਾਪ 10-ਤਸਵੀਰਾਂ
ਸਨਰਾਈਜ਼ਰਸ ਹੈਦਰਾਬਾਦ (SRH) ਤੇ ਲਖਨਊ ਸੁਪਰ ਜਾਇੰਟਸ (LSG) ਦੀਆਂ ਟੀਮਾਂ ਮੰਗਲਵਾਰ ਰਾਤ IPL 'ਚ ਆਹਮੋ-ਸਾਹਮਣੇ ਸਨ। ਐਲਐਸਜੀ ਨੇ ਇਹ ਮੈਚ 12 ਦੌੜਾਂ ਨਾਲ ਜਿੱਤ ਲਿਆ।
Download ABP Live App and Watch All Latest Videos
View In Appਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐਲਐਸਜੀ ਨੇ 7 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ। 360 ਡਿਗਰੀ ਸ਼ਾਟ ਖੇਡਣ ਵਾਲੇ ਨੌਜਵਾਨ ਬੱਲੇਬਾਜ਼ ਆਯੂਸ਼ ਬਡੋਨੀ ਨੇ ਵੀ ਇਸ ਮੈਚ 'ਚ ਕੈਮਿਓ ਭੂਮਿਕਾ ਨਿਭਾਈ। ਉਸ ਨੇ ਰਨ ਆਊਟ ਹੋਣ ਤੋਂ ਪਹਿਲਾਂ 12 ਗੇਂਦਾਂ 'ਚ 19 ਦੌੜਾਂ ਬਣਾਈਆਂ।
170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਹੀ ਬਣਾ ਸਕੀ।
ਇੱਕ ਸਮੇਂ ਸਨਰਾਈਜ਼ਰਜ਼ ਨੂੰ ਜਿੱਤ ਲਈ 16 ਗੇਂਦਾਂ 'ਚ 27 ਦੌੜਾਂ ਦੀ ਲੋੜ ਸੀ। ਇਸ ਸਮੇਂ ਤਕ ਟੀਮ ਦੇ ਕੋਲ 6 ਵਿਕਟਾਂ ਵੀ ਸਨ। ਪਰ ਨਿਕੋਲਸ ਪੂਰਨ (34) ਦੇ ਆਊਟ ਹੁੰਦੇ ਹੀ ਟੀਮ ਤਾਸ਼ ਦੇ ਪੱਤਿਆਂ ਵਾਂਗ ਟੁੱਟ ਕੇ ਡਿੱਗ ਗਈ।
ਇਸ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਦਾ ਇਕ ਰਹੱਸਮਈ ਪ੍ਰਸ਼ੰਸਕ ਵੀ ਨਜ਼ਰ ਆਇਆ। ਮੈਚ ਦੌਰਾਨ ਕਈ ਵਾਰ ਕੈਮਰਾ ਉਸ 'ਤੇ ਰਿਹਾ।
ਸਨਰਾਈਜ਼ਰਜ਼ ਦੇ ਗੇਂਦਬਾਜ਼ੀ ਕੋਚ ਡੇਲ ਸਟੇਨ ਆਪਣੇ ਨਵੇਂ ਹੇਅਰ ਸਟਾਈਲ ਨਾਲ ਮੈਦਾਨ 'ਤੇ ਮੌਜੂਦ ਸਨ। ਇਸ ਮੈਚ 'ਚ SRH ਗੇਂਦਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਪਾਵਰਪਲੇ 'ਚ LSG ਦੀਆਂ ਤਿੰਨ ਵਿਕਟਾਂ ਲਈਆਂ।
SRH ਦੇ ਬੱਲੇਬਾਜ਼ੀ ਕੋਚ ਤੇ ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਬ੍ਰਾਇਨ ਲਾਰਾ ਵੀ ਆਪਣੇ ਬੱਲੇਬਾਜ਼ਾਂ ਦੀਆਂ ਗਲਤੀਆਂ 'ਤੇ ਬਹੁਤ ਹੀ ਸੰਜਮ ਨਾਲ ਨਜ਼ਰ ਰੱਖ ਰਹੇ ਸਨ।
ਇਸ ਮੈਚ 'ਚ ਰਵੀ ਬਿਸ਼ਨੋਈ ਨੇ ਰਾਹੁਲ ਤ੍ਰਿਪਾਠੀ ਦਾ ਅਹਿਮ ਕੈਚ ਲਿਆ। ਤ੍ਰਿਪਾਠੀ ਨੇ ਇਸ ਮੈਚ 'ਚ 30 ਗੇਂਦਾਂ ਵਿੱਚ 44 ਦੌੜਾਂ ਦੀ ਪਾਰੀ ਖੇਡੀ।
ਇਸ ਮੈਚ 'ਚ ਲਖਨਊ ਦੀ ਟੀਮ ਨੇ ਟਾਸ ਹਾਰਨ ਦੇ ਬਾਵਜੂਦ ਬਾਅਦ 'ਚ ਗੇਂਦਬਾਜ਼ੀ ਕਰਕੇ ਬਿਹਤਰ ਖੇਡ ਦਿਖਾਈ। ਤ੍ਰੇਲ ਦੇ ਕਾਰਕ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟੀਮ ਦੇ ਹਰ ਗੇਂਦਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੈਚ ਤੋਂ ਬਾਅਦ ਲਖਨਊ ਦੇ ਮੈਂਟਰ ਗੌਤਮ ਗੰਭੀਰ ਅਤੇ SRH ਦੇ ਸਪਿਨਰ ਮਾਹਿਰ ਮੁਥੱਈਆ ਮੁਰਲੀਧਰਨ ਵੀ ਗੱਲ ਕਰਦੇ ਨਜ਼ਰ ਆਏ।