Rohit Sharma Net Worth: ਕਰੋੜਾਂ ਦੀ ਜਾਇਦਾਦ ਦੇ ਮਾਲਕ ਨੇ ਰੋਹਿਤ ਸ਼ਰਮਾ, ਜਾਣੋ ਕਿੱਥੋਂ ਕਰਦੇ ਨੇ ਇੰਨੀ ਕਮਾਈ?
ਰੋਹਿਤ ਸ਼ਰਮਾ ਦੀ ਕੁੱਲ ਜਾਇਦਾਦ ਲਗਭਗ 214 ਕਰੋੜ ਰੁਪਏ ਹੈ। ਤਨਖ਼ਾਹ ਅਤੇ ਮੈਚ ਫੀਸ ਤੋਂ ਇਲਾਵਾ ਟੀਮ ਇੰਡੀਆ ਦਾ ਕਪਤਾਨ ਆਈਪੀਐਲ ਅਤੇ ਇਸ਼ਤਿਹਾਰਾਂ ਤੋਂ ਕਰੋੜਾਂ ਰੁਪਏ ਕਮਾਉਂਦਾ ਹੈ।
Download ABP Live App and Watch All Latest Videos
View In AppBCCI ਨੇ ਰੋਹਿਤ ਸ਼ਰਮਾ ਨੂੰ A+ ਗ੍ਰੇਡ ਕਰਾਰ 'ਚ ਰੱਖਿਆ ਹੈ। ਇਸ ਤਰ੍ਹਾਂ ਰੋਹਿਤ ਸ਼ਰਮਾ ਨੂੰ BCCI ਤੋਂ ਲਗਭਗ 7 ਕਰੋੜ ਰੁਪਏ ਸਾਲਾਨਾ ਮਿਲਦੇ ਹਨ।
ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਟੈਸਟ ਮੈਚਾਂ ਲਈ 15 ਲੱਖ ਰੁਪਏ ਮਿਲਦੇ ਹਨ। ਜਦੋਂ ਕਿ ਇੱਕ ਵਨਡੇ ਖੇਡਣ ਲਈ 6 ਲੱਖ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 1 ਟੀ-20 ਮੈਚ ਖੇਡ ਕੇ 3 ਲੱਖ ਰੁਪਏ ਕਮਾਏ ਹਨ।
ਰੋਹਿਤ ਸ਼ਰਮਾ ਦਾ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਨਾਲ ਕਰਾਰ ਹੈ। ਮੁੰਬਈ ਇੰਡੀਅਨਜ਼ ਟੀਮ ਰੋਹਿਤ ਸ਼ਰਮਾ ਨੂੰ ਸਾਲਾਨਾ 16 ਕਰੋੜ ਰੁਪਏ ਅਦਾ ਕਰਦੀ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ IPL ਤੋਂ ਲਗਭਗ 178 ਕਰੋੜ ਰੁਪਏ ਕਮਾਏ ਹਨ।
ਰੋਹਿਤ ਸ਼ਰਮਾ ਕਈ ਵੱਡੇ ਬ੍ਰਾਂਡਾਂ ਨਾਲ ਜੁੜੇ ਹੋਏ ਹਨ। ਰੋਹਿਤ ਸ਼ਰਮਾ ਆਪਣੀ ਕ੍ਰਿਕਟ ਅਕੈਡਮੀ ਵੀ ਚਲਾਉਂਦੇ ਹਨ। ਜਿਸ ਕਾਰਨ ਹਿੱਟਮੈਨ ਕਰੋੜਾਂ ਰੁਪਏ ਕਮਾ ਲੈਂਦੇ ਹਨ।