ਲਗਜ਼ਰੀ ਕਾਰਾਂ ਤੇ ਸ਼ਾਨਦਾਰ ਬੰਗਲੇ ਦੇ ਮਾਲਕ ਸਚਿਨ ਤੇਂਦੁਲਕਰ, ਪੂਰੀ ਸੰਪੱਤੀ ਬਾਰੇ ਜਾਣ ਰਹਿ ਜਾਓਗੇ ਹੈਰਾਨ
24 ਅਪ੍ਰੈਲ, 1973 ਨੂੰ ਮਰਾਠੀ ਲੇਖਕ ਨੇ ਰਮੇਸ਼ ਤੇਂਦੁਲਕਰ ਦੇ ਘਰ ਸਚਿਨ ਦਾ ਜਨਮ ਹੋਇਆ ਸੀ। ਸਚਿਨ ਪੈਦਾ ਹੀ ਚਮਕਣ ਲਈ ਹੋਏ ਸਨ। ਉਨ੍ਹਾਂ ਦਾ ਕਰੀਅਰ ਵੀ ਇਹੀ ਦਰਸਾਉਂਦਾ ਹੈ ਕਿ ਉਨ੍ਹਾਂ ਜਿਹਾ ਕ੍ਰਿਕਟਰ ਅਜੇ ਤਕ ਕੋਈ ਨਹੀਂ ਹੋਇਆ।
Download ABP Live App and Watch All Latest Videos
View In Appਜਿੱਥੇ ਇਕ ਪਾਸੇ ਰਿਟਾਇਰਮੈਂਟ ਤੋਂ ਬਾਅਦ ਕ੍ਰਿਕਟਰ ਕੋਚ ਤੇ ਕਮੈਂਟੇਟਰ ਬਣ ਜਾਂਦੇ ਹਨ। ਦੂਜੇ ਪਾਸੇ ਸਚਿਨ ਆਪਣੀ ਲਾਈਫ 'ਤੇ ਪੂਰਾ ਧਿਆਨ ਦੇ ਰਹੇ ਹਨ। ਸਚਿਨ ਆਪਣੇ ਇੰਲਟਾਗ੍ਰਾਮ ਤੇ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।
ਸਚਿਨ ਇਕੱਲੇ ਅਜਿਹੇ ਕ੍ਰਿਕਟਰ ਹਨ। ਜਿੰਨ੍ਹਾਂ ਨੇ 100 ਅੰਤਰ ਰਾਸ਼ਟਰੀ ਸੈਂਕੜੇ ਪੂਰੇ ਕੀਤੇ ਤੇ ਸਾਰੇ ਇੰਟਰਨੈਸ਼ਨਲ ਕ੍ਰਿਕਟ 'ਚ 30 ਹਜ਼ਾਰ ਰਨ ਪੂਰੇ ਕੀਤੇ। ਇਸ 'ਚ ਕੋਈ ਦੋ ਰਾਇ ਨਹੀਂ ਹੈ ਕਿ ਸਚਿਨ ਕ੍ਰਿਕਟ ਦੇ ਕਿੰਗ ਹਨ। ਉਨ੍ਹਾਂ ਸਿਰਫ 16 ਸਾਲ ਦੀ ਉਮਰ 'ਚ ਇੰਡੀਆ ਲਈ ਖੇਡਣਾ ਸ਼ੁਰੂ ਕੀਤਾ ਸੀ।
ਸਚਿਨ ਇਸ ਦੇ ਨਾਲ ਲਗਜ਼ਰੀ ਲਾਈਫ ਜੀਣਾ ਵੀ ਪਸੰਦ ਕਰਦੇ ਹਨ। ਇੱਕ ਵੈੱਬਸਾਈਟ ਦੇ ਮੁਤਾਬਕ ਸਚਿਨ ਦੀ ਕੁੱਲ ਨੈੱਟ ਵਰਥ 1250 ਕਰੋੜ ਰੁਪਏ ਯਾਨੀ ਕਰੀਬ 170 ਮਿਲੀਅਨ ਡਾਲਰ ਹੈ।
ਸਚਿਨ ਪਹਿਲੇ ਅਜਿਹੇ ਕ੍ਰਿਕਟਰ ਹਨ ਜਿੰਨ੍ਹਾਂ ਨੇ MRF ਦੇ ਨਾਲ ਸਾਲ 2001 'ਚ 100 ਕਰੋੜ ਦੀ ਡੀਲ ਸਾਈਨ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਈ ਸਾਰੇ ਬ੍ਰਾਂਡਸ ਹਨ ਜਿੰਨ੍ਹਾਂ ਦਾ ਉਹ ਵਿਗਿਆਪਨ ਕਰਦੇ ਹਨ। ਇਸ ਤੋਂ ਉਨ੍ਹਾਂ ਦੀ ਸਾਲਾਨਾ ਕਮਾਈ ਕਰੀਬ 17 ਤੋਂ 20 ਕਰੋੜ ਰੁਪਏ ਦੀ ਹੁੰਦੀ ਹੈ।
ਸਚਿਨ ਦਾ ਸ਼ਾਨਦਾਰ ਬੰਗਲਾ ਮੁੰਬਈ ਦੇ ਬਾਂਦਰਾ ਵੇਸਟ ਦੇ ਪੇਰੀ ਕ੍ਰੌਸ ਰੋਡ 'ਤੇ ਮੌਜੂਦ ਹੈ। ਉਨ੍ਹਾਂ ਇਸ ਸਾਲ 2007 'ਚ 39 ਕਰੋੜ ਰੁਪਏ ਦਾ ਖਰੀਦਿਆ ਸੀ। 6000 ਸਕੁਏਅਰ ਫੁੱਟ ਦੇ ਇਸ ਬੰਗਲੇ ਨੂੰ 1926 ਚ ਬਣਵਾਇਆ ਗਿਆ ਸੀ।
ਸਚਿਨ ਤੇਂਦੁਲਕਰ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ। ਜਿੰਨ੍ਹਾਂ 'ਚ ਮੋਡੇਨਾ, ਬੀਐਮਡਬਲਯੂ ਆਈ8 ਤੇ ਬੀਐਮਡਬਲਯੂ ਐਮ6 ਜਿਹੀਆਂ ਕਾਰਾਂ ਸ਼ਾਮਲ ਹਨ। ਇਨ੍ਹਾਂ ਕਾਰਾਂ ਦੀ ਕੁੱਲ ਕੀਮਤ ਕਰੀਬ 20 ਕਰੋੜ ਰੁਪਏ ਹੈ।