ਪੜਚੋਲ ਕਰੋ
ਤੁਸੀਂ ਨਾ ਕਰ ਦਿਓ ਆਹ ਗ਼ਲਤੀ....! WhatsApp ਨੇ 47 ਲੱਖ ਖਾਤਿਆਂ ਨੂੰ ਕੀਤਾ ਬੈਨ
WhatsApp Update: ਮਾਰਚ ਮਹੀਨੇ ਲਈ ਸੁਰੱਖਿਆ ਰਿਪੋਰਟ ਜਾਰੀ ਕਰਦੇ ਹੋਏ, WhatsApp ਨੇ ਕਿਹਾ ਕਿ ਕੰਪਨੀ ਨੇ ਇਸ ਮਹੀਨੇ ਪਲੇਟਫਾਰਮ ਤੋਂ 47 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਜਾਣੋ ਕਿਉਂ ਕੰਪਨੀ ਨੇ ਖਾਤਿਆਂ 'ਤੇ ਪਾਬੰਦੀ ਲਗਾਈ ਹੈ।
1/5

WhatsApp Safety Report: 1 ਮਾਰਚ ਤੋਂ 31 ਮਾਰਚ ਦੇ ਵਿਚਕਾਰ, WhatsApp ਨੇ ਪਲੇਟਫਾਰਮ ਤੋਂ 47 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਮਾਸਿਕ ਸੇਫਟੀ ਰਿਪੋਰਟ ਜਾਰੀ ਕੀਤੀ ਹੈ। ਇਨ੍ਹਾਂ ਖਾਤਿਆਂ 'ਤੇ IT ਨਿਯਮ 4(1)(d) 2021 ਦੇ ਤਹਿਤ ਪਾਬੰਦੀ ਲਗਾਈ ਗਈ ਹੈ।
2/5

ਕੰਪਨੀ ਨੇ ਕੁੱਲ 47,15,906 ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾਈ ਸੀ, ਜਿਨ੍ਹਾਂ 'ਚੋਂ 16,59,385 ਖਾਤਿਆਂ ਨੂੰ ਵਟਸਐਪ ਨੇ ਆਪਣੀ ਨੀਤੀ ਤਹਿਤ ਬੈਨ ਕਰ ਦਿੱਤਾ ਸੀ। ਕੰਪਨੀ ਨੂੰ ਇਨ੍ਹਾਂ ਖਾਤਿਆਂ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਸੀ ਪਰ ਉਹ ਵਟਸਐਪ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ, ਜਿਸ ਕਾਰਨ ਇਨ੍ਹਾਂ ਖਾਤਿਆਂ 'ਤੇ ਕਾਰਵਾਈ ਕੀਤੀ ਗਈ ਹੈ। ਜੇਕਰ ਤੁਸੀਂ ਪਲੇਟਫਾਰਮ 'ਤੇ ਕੰਪਨੀ ਦੁਆਰਾ ਤੈਅ ਨਿਯਮਾਂ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਡੇ ਖਾਤੇ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
Published at : 04 May 2023 04:29 PM (IST)
ਹੋਰ ਵੇਖੋ





















