ਪੜਚੋਲ ਕਰੋ
Laptop ਜਾਂ ਫਿਰ Handbag ! ਚਿੱਟੇ ਸੋਨੇ ਤੇ ਹੀਰਿਆਂ ਤੋਂ ਬਣਾਇਆ ਪਰਸ ਦੇ ਡਿਜ਼ਾਇਨ ਵਾਲਾ Laptop, ਕੀਮਤ ਸੁਣ ਕੇ ਹੋ ਜਾਵੇਗੋ ਹੈਰਾਨ
ਟਿਊਲਿਪ ਈ-ਗੋ ਡਾਇਮੰਡ ਇੱਕ ਲੈਪਟਾਪ ਹੈ ਜੋ ਇੱਕ ਹੈਂਡਬੈਗ ਵਰਗਾ ਦਿਖਾਈ ਦਿੰਦਾ ਹੈ। ਲੈਪਟਾਪ ਦੇ ਅਨੋਖੇ ਡਿਜ਼ਾਈਨ, ਲੈਪਟਾਪ 'ਤੇ ਜੜੇ ਹੀਰੇ ਅਤੇ ਮਹਿੰਗੀ ਕੀਮਤ ਕਾਰਨ ਇਹ ਦੁਨੀਆ ਭਰ 'ਚ ਮਸ਼ਹੂਰ ਹੈ।
Laptop ਜਾਂ ਫਿਰ Handbag ! ਚਿੱਟੇ ਸੋਨੇ ਤੇ ਹੀਰਿਆਂ ਤੋਂ ਬਣਾਇਆ ਪਰਸ ਦੇ ਡਿਜ਼ਾਇਨ ਵਾਲਾ Laptop
1/5

Tulip E-Go Diamond : ਤੁਸੀਂ ਲੋਕਾਂ ਨੂੰ ਆਪਣੇ ਲੈਪਟਾਪ ਲਈ ਬੈਗ ਖਰੀਦਦੇ ਹੋਏ ਦੇਖਿਆ ਹੋਵੇਗਾ, ਕੀ ਤੁਸੀਂ ਅਜਿਹੇ ਲੈਪਟਾਪ ਬਾਰੇ ਸੁਣਿਆ ਹੈ ਜੋ ਹੈਂਡਬੈਗ ਵਰਗਾ ਦਿਖਾਈ ਦਿੰਦਾ ਹੈ? ਅਸੀਂ ਗੱਲ ਕਰ ਰਹੇ ਹਾਂ ਟਿਊਲਿਪ ਈ-ਗੋ ਡਾਇਮੰਡ ਦੀ। ਇਹ ਇੱਕ ਲੈਪਟਾਪ ਹੈ ਜੋ ਇੱਕ ਲੇਡੀਜ਼ ਬੈਗ ਵਰਗਾ ਦਿਖਾਈ ਦਿੰਦਾ ਹੈ। ਲੈਪਟਾਪ ਨੂੰ ਲੈ ਕੇ ਜਾਣ ਲਈ ਇਸ ਨੂੰ ਕਿਤਾਬ ਦੀ ਤਰ੍ਹਾਂ ਫੜਨ ਦੀ ਜ਼ਰੂਰਤ ਨਹੀਂ ਹੈ, ਸਗੋਂ ਤੁਸੀਂ ਇਸ ਨੂੰ ਹੈਂਡਬੈਗ ਦੀ ਤਰ੍ਹਾਂ ਚੁੱਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਸਕਦੇ ਹੋ।
2/5

ਇਹ ਲੈਪਟਾਪ ਅਜੇ ਵੀ ਵਿਕਰੀ ਲਈ ਉਪਲਬਧ ਹੈ ਪਰ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਸੁਣ ਕੇ ਤੁਹਾਡਾ ਸਿਰ ਚਕਰਾ ਜਾਵੇਗਾ। Tulip E-GO ਡਾਇਮੰਡ ਦੁਨੀਆ ਦੇ ਸਭ ਤੋਂ ਮਹਿੰਗੇ ਲੈਪਟਾਪਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਆਉਂਦਾ ਹੈ। ਇਸ ਲੈਪਟਾਪ ਦੀ ਕੀਮਤ $355,000 (ਲਗਭਗ 29,190,000 ਰੁਪਏ) ਹੈ। ਜੇਕਰ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕਰੀਬ ਵੀਹ ਲੱਖ ਉਨੀ ਹਜ਼ਾਰ ਰੁਪਏ।
Published at : 12 Feb 2023 03:24 PM (IST)
ਹੋਰ ਵੇਖੋ





















