ਪੜਚੋਲ ਕਰੋ
ਹੁਣ ਬਦਲ ਜਾਵੇਗਾ ਗੂਗਲ ਸਰਚ ਦਾ ਤਰੀਕਾ! ਹੁਣ ਆ ਗਿਆ ਨਵਾਂ AI ਮੋਡ, ਇਦਾਂ ਕਰੋ ਵਰਤੋਂ
Google AI Mode: ਗੂਗਲ ਨੇ ਭਾਰਤ ਵਿੱਚ ਆਪਣੇ ਸਰਚ ਪਲੇਟਫਾਰਮ 'ਤੇ ' AI Mode' ਲਾਂਚ ਕੀਤਾ ਹੈ, ਜੋ ਹੁਣ ਸਾਰੇ ਉਪਭੋਗਤਾਵਾਂ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ।
Google AI Mode
1/7

ਗੂਗਲ ਦੇ ਅਨੁਸਾਰ, ਇਸ ਫੀਚਰ ਹੌਲੀ-ਹੌਲੀ ਭਾਰਤ ਦੇ ਸਾਰੇ ਉਪਭੋਗਤਾਵਾਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ, ਉਪਭੋਗਤਾਵਾਂ ਨੂੰ ਗੂਗਲ ਸਰਚ ਵਿੱਚ ਇੱਕ ਨਵਾਂ 'AI Mode' ਟੈਬ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ, ਜੋ ਕਿ ਸਰਚ ਰਿਜ਼ਲਟ ਅਤੇ ਗੂਗਲ ਐਪ ਦੇ ਸਰਚ ਬਾਰ ਵਿੱਚ ਨਜ਼ਰ ਆਵੇਗਾ। ਫਿਲਹਾਲ, ਇਹ ਫੀਚਰ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ, ਪਰ ਇਸ ਵਿੱਚ Search Labs ਬਹੁਤ ਸਾਰੀਆਂ ਖੂਬੀਆਂ ਸ਼ਾਮਲ ਹੋਣਗੀਆਂ।
2/7

AI ਮੋਡ ਗੂਗਲ ਦੇ Gemini 2.5 ਮਲਟੀਮੋਡਲ AI ਮਾਡਲ 'ਤੇ ਅਧਾਰਤ ਹੈ। ਇਹ ਉਪਭੋਗਤਾਵਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੈਚੂਰਲ ਅਤੇ ਵਿਜ਼ੂਅਲ ਤਰੀਕੇ ਨਾਲ ਸਰਚ ਕਰਨ ਦੀ ਸੁਵਿਧਾ ਦਿੰਦਾ ਹੈ। ਯੂਜ਼ਰ ਬੋਲ ਕੇ ਸਵਾਲ ਪੁੱਛ ਸਕਦੇ ਹਨ, ਫੋਟੋ ਅਪਲੋਡ ਕਰ ਸਕਦੇ ਹਨ, ਜਾਂ ਗੂਗਲ ਲੈਂਸ ਨਾਲ ਫੋਟੋ ਖਿੱਚ ਸਕਦੇ ਹਨ ਅਤੇ ਉਸ ਦੇ ਆਧਾਰ 'ਤੇ ਸਵਾਲ ਪੁੱਛ ਸਕਦੇ ਹਨ।
3/7

ਉਦਾਹਰਣ ਦੇ ਤੌਰੇ ‘ਤੇ ਜਿਵੇਂ ਕਿ ਤੁਸੀਂ ਜੇਕਰ ਕਿਸੇ ਪੌਦੇ ਦੀ ਤਸਵੀਰ ਅਪਲੋਡ ਕਰਦੇ ਹੋ, ਤਾਂ AI ਮੋਡ ਨਾ ਸਿਰਫ਼ ਉਸ ਦੀ ਪਛਾਣ ਕਰੇਗਾ ਬਲਕਿ ਉਸਦੀ ਦੇਖਭਾਲ ਕਿਵੇਂ ਕਰਨੀ ਹੈ, ਇਸ ਬਾਰੇ ਵੀ ਜਾਣਕਾਰੀ ਦੇਵੇਗਾ। ਇਸੇ ਤਰ੍ਹਾਂ, ਜੇਕਰ ਕੋਈ ਘਰੇਲੂ ਚੀਜ਼ ਟੁੱਟ ਜਾਂਦੀ ਹੈ, ਤਾਂ ਉਸ ਦੀ ਫੋਟੋ ਪਾ ਕੇ ਇਹ ਪੁੱਛ ਸਕਦੇ ਹੋ ਕਿ ਇਸ ਨੂੰ ਕਿਵੇਂ ਠੀਕ ਕਰਨਾ ਹੈ।
4/7

AI ਮੋਡ ਵਿੱਚ ਗੂਗਲ ਦਾ ਨਾਲੇਜ ਗ੍ਰਾਫ, ਰੀਅਲ ਟਾਈਮ ਲੋਕਲ ਜਾਣਕਾਰੀ, ਸ਼ਾਪਿੰਗ ਰਿਜ਼ਲਟਸ ਆਦਿ ਦੇ ਨਾਲ ਜੋੜਿਆ ਗਿਆ ਹੈ। ਇਹ ਵਿਸ਼ੇਸ਼ਤਾ ਗੂਗਲ ਐਪ ਦੇ ਐਂਡਰਾਇਡ ਅਤੇ iOS ਦੋਵਾਂ ਵਰਜ਼ਨ 'ਤੇ ਉਪਲਬਧ ਹੈ।
5/7

ਗੂਗਲ ਦਾ ਕਹਿਣਾ ਹੈ ਕਿ ਇਹ AI ਮੋਡ ਖਾਸ ਤੌਰ 'ਤੇ ਗੁੰਝਲਦਾਰ ਅਤੇ ਮਲਟੀ-ਸਟੈਪ ਸਵਾਲਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਲਈ ਆਮ ਤੌਰ 'ਤੇ ਕਈ ਵਾਰ ਵੱਖ-ਵੱਖ ਤੌਰ ‘ਤੇ ਸਰਚ ਕਰਨਾ ਪੈਂਦਾ ਹੈ। ਉਦਾਹਰਣ ਵਜੋਂ, ਜੇਕਰ ਕੋਈ ਸਮਾਰਟਫੋਨ ਦੀ ਤੁਲਨਾ ਕਰਨਾ ਚਾਹੁੰਦਾ ਹੈ, ਯਾਤਰਾ ਦਾ ਪਲਾਨ ਬਣਾਉਣਾ ਚਾਹੁੰਦਾ ਹੈ ਜਾਂ ਕੋਈ DIY ਪ੍ਰੋਜੈਕਟ ਕਰਨਾ ਚਾਹੁੰਦਾ ਹੈ, ਤਾਂ AI ਮੋਡ ਇਨ੍ਹਾਂ ਸਭ ਵਿੱਚ ਮਦਦ ਕਰੇਗਾ।
6/7

ਉਦਾਹਰਣ ਵਜੋਂ, ਜੇਕਰ ਕੋਈ ਜਾਣਨਾ ਚਾਹੁੰਦਾ ਹੈ ਕਿ "4 ਅਤੇ 7 ਸਾਲ ਦੇ ਬੱਚਿਆਂ ਨੂੰ ਘਰ ਵਿੱਚ ਕਿਵੇਂ ਵਿਅਸਤ ਰੱਖਣਾ ਹੈ, ਉਹ ਵੀ ਘੱਟ ਕੀਮਤ 'ਤੇ?" ਤਾਂ ਉਸਨੂੰ ਵੱਖ-ਵੱਖ ਚੀਜ਼ਾਂ ਦੀ ਖੋਜ ਨਹੀਂ ਕਰਨੀ ਪਵੇਗੀ। AI ਮੋਡ ਇੱਕੋ ਥਾਂ 'ਤੇ ਇੱਕੋ ਸਵਾਲ ਨਾਲ ਸਬੰਧਤ ਪੂਰੀ ਜਾਣਕਾਰੀ, ਸੁਝਾਅ ਅਤੇ ਲਿੰਕ ਪ੍ਰਦਾਨ ਕਰੇਗਾ।
7/7

AI ਮੋਡ “query fan-out” ਨਾਮ ਦੀ ਤਕਨੀਕ ਦੀ ਵਰਤੋਂ ਕਰਦਾ ਹੈ ਜੋ ਇੱਕ ਔਖੇ ਸਵਾਲ ਨੂੰ ਛੋਟੇ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਉਹਨਾਂ ਨੂੰ ਵੈੱਬ 'ਤੇ ਇੱਕ ਵਾਰ ਵਿੱਚ ਸਰਚ ਕਰਦਾ ਹੈ। ਇਹ ਉਪਭੋਗਤਾ ਨੂੰ ਜ਼ਿਆਦਾ ਡੂੰਘਾਈ ਵਾਲੀ ਅਤੇ ਵਿਆਪਕ ਜਾਣਕਾਰੀ ਦਿੰਦਾ ਹੈ, ਜੋ ਕਿ ਰਵਾਇਤੀ ਕੀਵਰਡ-ਅਧਾਰਿਤ ਖੋਜ ਨਾਲੋਂ ਬਹੁਤ ਵਧੀਆ ਹੈ।
Published at : 08 Jul 2025 02:34 PM (IST)
ਹੋਰ ਵੇਖੋ
Advertisement
Advertisement





















