ਪੜਚੋਲ ਕਰੋ
iPhone 14 ਨੂੰ ਸਿਰਫ 34,000 'ਚ ਬਣਾ ਸਕਦੇ ਹੋ ਆਪਣਾ, Flipkart ਦੇ ਰਿਹੈ ਸ਼ਾਨਦਾਰ Discounts
iPhone 14 : ਹੁਣ ਤੁਸੀਂ ਐਪਲ ਦਾ ਆਈਫੋਨ 14 ਸਸਤੇ 'ਚ ਖਰੀਦ ਸਕਦੇ ਹੋ। ਸਮਾਰਟਫੋਨ 'ਤੇ ਦੋ ਸ਼ਾਨਦਾਰ ਡਿਸਕਾਊਂਟ ਦਿੱਤੇ ਜਾ ਰਹੇ ਹਨ।
iPhone 14
1/5

iPhone 14 : ਜੇ ਤੁਸੀਂ ਪੁਰਾਣੇ ਆਈਫੋਨ ਤੋਂ ਨਵੇਂ ਆਈਫੋਨ 'ਤੇ ਜਾਣ ਬਾਰੇ ਸੋਚ ਰਹੇ ਹੋ, ਤਾਂ ਇਸ ਨੂੰ ਖਰੀਦਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ iPhone 14 'ਤੇ ਸ਼ਾਨਦਾਰ ਡਿਸਕਾਊਂਟ ਦਿੱਤੇ ਜਾ ਰਹੇ ਹਨ। ਹਾਲਾਂਕਿ iPhone 14 ਦੇ 128GB ਵੇਰੀਐਂਟ ਦੀ ਕੀਮਤ 79,990 ਰੁਪਏ ਹੈ ਪਰ ਇਸ ਨੂੰ ਫਲਿੱਪਕਾਰਟ 'ਤੇ 71,999 ਰੁਪਏ 'ਚ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਮੋਬਾਈਲ 'ਤੇ ਦੋ ਹੋਰ ਆਫਰ ਦਿੱਤੇ ਜਾ ਰਹੇ ਹਨ, ਜਿਸ ਤੋਂ ਬਾਅਦ ਫੋਨ ਦੀ ਕੀਮਤ ਹੋਰ ਘੱਟ ਹੋ ਜਾਂਦੀ ਹੈ।
2/5

HDFC ਬੈਂਕ ਦੇ ਕ੍ਰੈਡਿਟ ਕਾਰਡ 'ਤੇ iPhone 14 'ਤੇ ਗਾਹਕਾਂ ਨੂੰ 4,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੋਬਾਈਲ ਫੋਨ 'ਤੇ 33,000 ਰੁਪਏ ਦਾ ਐਕਸਚੇਂਜ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਨੂੰ ਇਨ੍ਹਾਂ ਦੋਵਾਂ ਆਫਰਸ ਦਾ ਪੂਰਾ ਫਾਇਦਾ ਮਿਲਦਾ ਹੈ ਤਾਂ ਤੁਸੀਂ ਸਸਤੇ 'ਚ ਆਈਫੋਨ 14 ਖਰੀਦ ਸਕਦੇ ਹੋ। ਨੋਟ ਕਰੋ, ਐਕਸਚੇਂਜ ਛੂਟ ਦੇ ਤਹਿਤ ਉਪਲਬਧ ਮੁੱਲ ਤੁਹਾਡੇ ਸਮਾਰਟਫੋਨ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।
Published at : 13 May 2023 05:21 PM (IST)
ਹੋਰ ਵੇਖੋ





















