ਪੜਚੋਲ ਕਰੋ
Safer Internet Day 2021: ਜਾਣੋ ਕਿਉਂ ਮਨਾਇਆ ਜਾਂਦਾ 'ਸੁਰੱਖਿਅਤ ਇੰਟਰਨੈੱਟ ਦਿਵਸ'? ਕਦੋਂ ਹੋਈ ਇਸ ਦੀ ਸ਼ੁਰੂਆਤ?
8__Safer_Internet_Day
1/8

ਅੱਜ ਇੰਟਰਨੈੱਟ ਹਰ ਇੱਕ ਦੀ ਅਹਿਮ ਜ਼ਰੂਰਤ ਬਣ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ, ਪੈਸੇ ਟ੍ਰਾਂਸਫਰ ਕਰਨ ਲਈ ਇੰਟਰਨੈੱਟ ਦੀ ਵਰਤੋਂ ਹਰ ਥਾਂ ਕੀਤੀ ਜਾਂਦੀ ਹੈ। ਉਧਰ, ਇੰਟਰਨੈਟ ਦੇ ਵੱਧ ਰਹੇ ਰੁਝਾਨ ਦੇ ਨਾਲ ਇਸ ਦੀ ਦੁਰਵਰਤੋਂ ਦੇ ਮਾਮਲਿਆਂ ਵਿੱਚ ਵੱਡਾ ਵਾਧਾ ਹੋਇਆ ਹੈ। ਸਾਈਬਰ ਅਪਰਾਧ ਦੇ ਮਾਮਲੇ ਵੀ ਵਧ ਗਏ ਹਨ। ਸੁਰੱਖਿਅਤ ਇੰਟਰਨੈੱਟ ਦਿਵਸ ਨਾਲ ਲੋਕਾਂ ਸੁਰੱਖਿਅਤ ਢੰਗ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
2/8

9 ਫਰਵਰੀ, 2021 ਨੂੰ ਦੁਨੀਆ ਭਰ ਵਿੱਚ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਜਾ ਰਿਹਾ ਹੈ। ਇਹ ਹਰੇਕ ਲਈ ਆਨਲਾਈਨ ਸੁਰੱਖਿਅਤ ਰਹਿਣ ਦੀ ਮਹੱਤਤਾ ਨੂੰ ਪਛਾਣਨ ਦਾ ਇੱਕ ਅਵਸਰ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਮੋਬਾਈਲ ਫੋਨਾਂ ਦੀ ਆਨਲਾਈਨ ਤਕਨਾਲੋਜੀ ਤੇ ਸੁਰੱਖਿਅਤ ਤੇ ਵਧੇਰੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਤ ਕਰਨਾ ਹੈ।
3/8

ਅਹਿਮ ਗੱਲ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਬਾਰੇ ਕਾਫ਼ੀ ਚਰਚਾ ਤੇ ਬਹਿਸ ਹੋ ਰਹੀ ਹੈ ਕਿ ਇੰਟਰਨੈੱਟ ਸੁਰੱਖਿਆ ਦੇ ਮਾਮਲੇ ਵਿਚ ਸਾਲ 2020 ਕਿਵੇਂ ਅੱਗੇ ਵਧਿਆ ਹੈ। ਦਰਅਸਲ ਤਕਨਾਲੋਜੀ ਦੇ ਇਸ ਯੁੱਗ ਵਿੱਚ ਅਜੋਕੀ ਪੀੜ੍ਹੀ ਲਗਪਗ ਹਰ ਚੀਜ਼ ਲਈ ਇੰਟਰਨੈੱਟ 'ਤੇ ਨਿਰਭਰ ਹੈ। ਇਸ ਨਾਲ ਸਾਈਬਰ ਕ੍ਰਾਈਮ ਵੀ ਵਧਿਆ ਹੈ।
4/8

ਪਿਛਲੇ ਸਾਲ ਕੋਰੋਨਾ ਸੰਕਟ ਦੇ ਸਮੇਂ ਘਰ ਤੋਂ ਕੰਮ ਆਉਣ ਕਾਰਨ ਸਾਈਬਰ ਹਮਲੇ ਵੀ ਵਧੇ ਤੇ 2021 ਵਿੱਚ ਇਸ ਦੇ ਹੋਰ ਵਧਣ ਦੀ ਉਮੀਦ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ 9 ਫਰਵਰੀ ਨੂੰ ਸੇਫ ਇੰਟਰਨੈੱਟ ਦਿਵਸ ਮਨਾਇਆ ਜਾ ਰਿਹਾ ਹੈ।
5/8

ਦੱਸ ਦੇਈਏ ਕਿ ਇਹ ਦਿਨ ਪਹਿਲੀ ਵਾਰ ਯੂਰਪ ਵਿੱਚ 2004 ਵਿੱਚ ਸ਼ੁਰੂ ਹੋਇਆ ਸੀ। ਬਾਅਦ ਵਿੱਚ 2009 ਤਕ ਇਹ ਯੂਰਪ ਤੋਂ ਬਾਹਰ ਦੁਨੀਆ ਭਰ ਵਿਚ ਮਨਾਇਆ ਜਾਣ ਲੱਗਿਆ। ਇਸ ਸਮੇਂ 150 ਤੋਂ ਵੱਧ ਦੇਸ਼ ਵਿਸ਼ਵ ਪੱਧਰ 'ਤੇ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਉਂਦੇ ਹਨ।
6/8

ਇਸ ਦਿਨ ਜਾਗਰੂਕਤਾ ਫੈਲਾਉਣ ਦੇ ਨਾਲ, ਸਾਈਬਰ ਹਮਲਿਆਂ ਦਾ ਸਾਹਮਣਾ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਸੰਸਥਾਵਾਂ ਸੁਰੱਖਿਅਤ ਇੰਟਰਨੈੱਟ ਦਿਵਸ 'ਤੇ ਵੈਬੀਨਾਰ ਜਾਂ ਪੋਡਕਾਸਟਾਂ ਨੂੰ ਆਨਲਾਈਨ ਸੁਰੱਖਿਆ ਬਾਰੇ ਮੇਜ਼ਬਾਨੀ ਵੀ ਕਰਦੀਆਂ ਹਨ।
7/8

OLX ਵੱਲੋਂ ਭਾਰਤੀਆਂ ਦੀ ਇੰਟਰਨੈੱਟ ਵਰਤੋਂ ਦੀਆਂ ਆਦਤਾਂ ਬਾਰੇ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ, ਮਹਾਮਾਰੀ ਕਰਕੇ ਭਾਰਤੀਆਂ ਦੀ ਇੰਟਰਨੈਟ ਵਰਤੋਂ ਵਿੱਚ 50% ਵਾਧਾ ਹੋਇਆ ਹੈ ਤੇ ਨਾਲ ਹੀ 61% ਭਾਰਤੀ ਘਰਾਂ ਵਿੱਚ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
8/8

ਰਿਪੋਰਟ ਵਿਚ ਕਿਹਾ ਗਿਆ ਹੈ ਕਿ 81% ਭਾਰਤੀ ਇੰਟਰਨੈੱਟ ਉਪਭੋਗਤਾਵਾਂ ਨੂੰ ਨਿੱਜਤਾ ਦੇ ਅਧਿਕਾਰ 'ਤੇ ਧਿਆਨ ਕੇਂਦ੍ਰਤ ਕਰਦਿਆਂ ਕੁਝ ਐਪਸ ਨਾ ਰੱਖਣ ਨੂੰ ਕਿਹਾ ਗਿਆ ਸੀ। ਇਸ ਤੋਂ ਇਲਾਵਾ, 45% ਉਪਭੋਗਤਾਵਾਂ ਨੇ ਕਿਹਾ ਕਿ ਉਹ ਕਿਸੇ ਵੀ ਖ਼ਬਰ ਜਾਂ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰਨ ਤੋਂ ਪਹਿਲਾਂ ਤਸਦੀਕ ਕਰਦੇ ਹਨ।
Published at :
ਹੋਰ ਵੇਖੋ





















