ਪੜਚੋਲ ਕਰੋ
How To Switch Off AC Correctly: AC ਚੱਲਣ 'ਤੇ ਵੱਧ ਕਿਉਂ ਆਉਂਦਾ ਬਿਜਲੀ ਦਾ ਬਿੱਲ? ਜਾਣੋ ਕਿਹੜੀ ਗਲਤੀ ਪੈਂਦੀ ਮਹਿੰਗੀ...
How To Switch Off AC Correctly: ਦੇਸ਼ ਵਿੱਚ ਗਰਮੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਏਸੀ ਵੀ ਚਾਲੂ ਹੋ ਗਏ ਹਨ। ਅਪ੍ਰੈਲ, ਮਈ, ਜੂਨ ਤੇ ਜੁਲਾਈ ਵਿੱਚ ਖੂਬ ਏਸੀ ਚੱਲ਼ਣਗੇ ਤੇ ਬਿਜਲੀ ਦੇ ਬਿੱਲ ਵੀ ਮੋਟੇ ਆਉਣਗੇ।
How To Switch Off AC Correctly
1/6

ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੀ ਵਰਤੋਂ ਕਰਦੇ ਸਮੇਂ ਕਈ ਗਲਤੀਆਂ ਬਿਜਲੀ ਦਾ ਬਿੱਲ ਵਧਾ ਦਿੰਦੀਆਂ ਹਨ। ਇਨ੍ਹਾਂ ਗਲਤੀਆਂ ਨਾਲ ਨਾ ਸਿਰਫ ਬਿਜਲੀ ਦਾ ਬਿੱਲ ਵਧਦਾ ਹੈ ਸਗੋਂ ਤਕਨੀਕੀ ਨੁਕਸ ਪੈਣ ਦਾ ਖਤਰਾ ਵੀ ਵਧ ਜਾਂਦਾ ਹੈ। ਬੇਸ਼ੱਕ ਜਾਣਕਾਰੀ ਦੀ ਘਾਟ ਕਰਕੇ ਲੋਕ ਕਈ ਗਲਤੀਆਂ ਕਰਦੇ ਹਨ ਪਰ ਇਨ੍ਹਾਂ ਵਿੱਚੋਂ 90 ਫੀਸਦੀ ਲੋਕ ਇੱਕੋ ਗਲਤੀ ਕਰਦੇ ਹਨ ਤੇ ਉਹ ਹੈ ਏਸੀ ਨੂੰ ਸਹੀ ਤਰੀਕਾ ਨਾਲ ਬੰਦ ਨਾ ਕਰਨਾ। ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਸਵਿੱਚ ਤੋਂ ਸਿੱਧਾ ਏਸੀ ਬੰਦ ਕਰਨ ਦੀ ਗਲਤੀ ਬਾਰੇ। ਇਹ ਆਦਤ ਨਾ ਸਿਰਫ਼ ਤੁਹਾਡੇ ਏਸੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਤੁਹਾਡੀ ਜੇਬ ਦਾ ਬਜਟ ਵੀ ਵਿਗਾੜ ਸਕਦੀ ਹੈ। ਆਓ ਜਾਣਦੇ ਹਾਂ ਕਿ ਰਿਮੋਟ ਦੀ ਵਰਤੋਂ ਕਰਕੇ ਏਸੀ ਨੂੰ ਬੰਦ ਕਰਨਾ ਸਹੀ ਤਰੀਕਾ ਕਿਉਂ ਹੈ ਤੇ ਸਵਿੱਚ ਦੀ ਵਰਤੋਂ ਕਰਕੇ ਸਿੱਧਾ ਏਸੀ ਬੰਦ ਕਰਨ ਨਾਲ ਵੱਡੀ ਸਮੱਸਿਆ ਕਿਉਂ ਹੋ ਸਕਦੀ ਹੈ।
2/6

1. ਕੰਪ੍ਰੈਸਰ ਖਰਾਬ ਹੋ ਸਕਦਾ ਜੇਕਰ ਕੰਪ੍ਰੈਸਰ, ਜਿਸ ਨੂੰ AC ਦਾ ਦਿਲ ਕਿਹਾ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਤਾਂ ਸਮਝੋ ਕਿ ਸਾਰਾ ਸਿਸਟਮ ਹੀ ਬ੍ਰੇਕ ਹੋ ਗਿਆ। ਜਦੋਂ ਤੁਸੀਂ ਸਵਿੱਚ ਤੋਂ ਸਿੱਧਾ ਏਸੀ ਬੰਦ ਕਰਦੇ ਹੋ, ਤਾਂ ਇਸ ਦਾ ਅਚਾਨਕ ਪਾਵਰ ਕੱਟ ਵਰਗਾ ਪ੍ਰਭਾਵ ਹੁੰਦਾ ਹੈ ਜੋ ਕੰਪ੍ਰੈਸਰ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ। ਇਹ ਨਾ ਸਿਰਫ਼ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਇਸ ਦੀ ਉਮਰ ਵੀ ਘਟਾਉਂਦਾ ਹੈ।
Published at : 17 Apr 2025 03:45 PM (IST)
ਹੋਰ ਵੇਖੋ




















