ਵਿਅਕਤੀ ਸੁੰਘਦਾ ਸੀ ਗੁਆਂਢੀਆਂ ਦੇ ਜੁੱਤੇ, ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਤੇ ਹੋ ਗਈ ਜੇਲ੍ਹ, ਮਾਮਲਾ ਸੁਣ ਕੇ ਰਹਿ ਜਾਓਗੇ ਹੈਰਾਨ
ਤੁਸੀਂ ਲੋਕਾਂ ਨੂੰ ਅਪਰਾਧ ਕਰਕੇ ਗ੍ਰਿਫਤਾਰ ਹੁੰਦਿਆਂ ਅਤੇ ਜੇਲ੍ਹ ਜਾਂਦਿਆਂ ਦੇਖਿਆ ਹੋਵੇਗਾ। ਇਹ ਸੱਚ ਹੈ ਕਿ ਕਿਸੇ ਵੀ ਅਪਰਾਧੀ ਲਈ ਸਹੀ ਥਾਂ ਜੇਲ੍ਹ ਹੀ ਹੁੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਨੂੰ ਜੁੱਤੀ ਸੁੰਘਣ ਕਾਰਨ ਜੇਲ੍ਹ ਹੋਈ ਹੈ? ਇੱਕ ਵਿਅਕਤੀ ਨੂੰ 8 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਗੁਆਂਢੀਆਂ ਦੀਆਂ ਜੁੱਤੀਆਂ ਨੂੰ ਸੁੰਘਦਾ ਸੀ। ਮਾਮਲਾ ਥੇਸਾਲੋਨੀਕੀ ਤੋਂ ਕਰੀਬ 15 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਕਸਬੇ ਦਾ ਹੈ। ਜਿੱਥੇ ਲੋਕਾਂ ਨੇ ਉਸ ਵਿਅਕਤੀ ਨੂੰ ਆਪਣੇ ਵਿਹੜੇ ਵਿੱਚ ਜੁੱਤੀਆਂ ਸੁੰਘਦੇ ਫੜ ਲਿਆ।
Download ABP Live App and Watch All Latest Videos
View In Appਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਲੋਕਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਓਡੀਟੀ ਸੈਂਟਰਲ ਦੀ ਵੈੱਬਸਾਈਟ ਦੇ ਅਨੁਸਾਰ ਅਦਾਲਤ ਨੇ ਉਸਨੂੰ ਤਿੰਨ ਸਾਲ ਦੀ ਪ੍ਰੋਬੇਸ਼ਨ ਦੇ ਨਾਲ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਨੇ ਕੋਈ ਗੰਭੀਰ ਕੰਮ ਨਹੀਂ ਕੀਤਾ ਹੈ, ਪਰ ਫਿਰ ਵੀ ਹਰ ਰੋਜ਼ ਉਸ ਦੀ ਜੁੱਤੀ ਸੁੰਘਣਾ ਸਾਨੂੰ ਪਰੇਸ਼ਾਨ ਕਰ ਰਿਹਾ ਸੀ, ਜਿਸ ਤੋਂ ਬਾਅਦ ਸਾਨੂੰ ਪੁਲਿਸ ਨੂੰ ਸ਼ਿਕਾਇਤ ਕਰਨ ਲਈ ਮਜਬੂਰ ਹੋਣਾ ਪਿਆ।
ਇਸ 28 ਸਾਲਾ ਵਿਅਕਤੀ ਨੇ ਅਦਾਲਤ ਨੂੰ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਮੈਂ ਇਹ ਸਾਰਾ ਕੰਮ ਕਦੋਂ ਕਰਨ ਲੱਗ ਪਿਆ। ਮੈਂ ਬਹੁਤ ਸ਼ਰਮਿੰਦਾ ਹਾਂ ਅਤੇ ਨਿਰਾਸ਼ ਮਹਿਸੂਸ ਕਰ ਰਿਹਾ ਹਾਂ।
ਅਪਰਾਧੀ ਨੇ ਆਪਣੀ ਹਰਕਤ ਕਬੂਲੀ ਅਤੇ ਅਦਾਲਤ ਅਤੇ ਲੋਕਾਂ ਤੋਂ ਮੁਆਫੀ ਮੰਗੀ। ਜਿਸ ਤੋਂ ਬਾਅਦ ਉਸ ਨੂੰ ਮੁਆਫੀ ਦੇ ਦਿੱਤੀ ਗਈ ਅਤੇ ਹਲਕੀ ਸਜ਼ਾ ਦਿੱਤੀ ਗਈ।