51 ਕਰੋੜ 'ਚ ਵਿਕ ਗਈ ਇਹ ਘੜੀ, ਕੀ ਸੀ ਇਸ 'ਚ ਖਾਸ? ਜਾਣੋ...
ਨਿਲਾਮੀ ਵਿੱਚ ਇੱਕ ਵਿਅਕਤੀ ਨੇ ਇਹ ਘੜੀ 62 ਮਿਲੀਅਨ ਡਾਲਰ ਯਾਨੀ ਕਰੀਬ 51 ਕਰੋੜ ਰੁਪਏ ਵਿੱਚ ਖਰੀਦੀ ਹੈ। ਹਾਂਗਕਾਂਗ ਦੇ ਇੱਕ ਸ਼ੌਕੀਨ ਕੁਲੈਕਟਰ ਨੇ ਇਹ ਘੜੀ ਖਰੀਦੀ।
Download ABP Live App and Watch All Latest Videos
View In Appਵਿਅਕਤੀ ਨੇ ਇਹ ਘੜੀ 48 ਮਿਲੀਅਨ HKD ਯਾਨੀ ਹਾਂਗਕਾਂਗ ਡਾਲਰ 'ਚ ਖਰੀਦੀ ਹੈ। ਜਿਸ ਦੀ ਭਾਰਤੀ ਰੁਪਏ 'ਚ ਕੀਮਤ ਕਰੀਬ 51 ਕਰੋੜ ਹੈ।
ਇਸ ਘੜੀ ਨੂੰ ਪੈਟੇਕ ਫਿਲਿਪ ਕੰਪਨੀ ਨੇ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਘੜੀ ਦੀ ਨਿਲਾਮੀ ਸਿਰਫ਼ ਛੇ ਮਿੰਟਾਂ 'ਚ ਹੋ ਗਈ ਸੀ। ਇਹ ਘੜੀ ਸਿਰਫ਼ 6 ਮਿੰਟਾਂ ਵਿੱਚ ਹੀ ਵਿਕ ਗਈ।
ਦਰਅਸਲ, ਇਸ ਘੜੀ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਚੀਨ ਦੇ ਕਿੰਗ ਵੰਸ਼ ਦੇ ਆਖ਼ਰੀ ਰਾਜੇ ਨੇ ਪਹਿਨਿਆ ਸੀ। ਇਸੇ ਬਾਦਸ਼ਾਹ 'ਤੇ ਮਸ਼ਹੂਰ ਆਸਕਰ ਜੇਤੂ ਫਿਲਮ 'ਦਿ ਲਾਸਟ ਐਂਪਰਰ' ਵੀ ਬਣੀ ਸੀ।
ਨਿਲਾਮੀ ਕੰਪਨੀ ਫਿਲਿਪਸ ਏਸ਼ੀਆ ਦਾ ਕਹਿਣਾ ਹੈ ਕਿ ਘੜੀ ਲਈ ਕਈ ਲੋਕਾਂ ਨੇ ਬੋਲੀ ਲਗਾਈ ਸੀ। ਫਿਲਿਪਸ ਏਸ਼ੀਆ ਦੇ ਥਾਮਸ ਪੇਰਾਜ਼ੀ ਦੇ ਅਨੁਸਾਰ, ਹੁਣ ਤੱਕ ਕਿਸੇ ਵੀ ਰਾਜੇ ਦੀ ਘੜੀ ਦੀ ਇੰਨੀ ਕੀਮਤ ਨਹੀਂ ਆਈ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਸਿਰਫ਼ ਅੱਠ ਘੜੀਆਂ ਹਨ।