ਪੜਚੋਲ ਕਰੋ
ਕਿਉਂ ਮਹੱਤਵਪੂਰਨ ਹੈ ਸਰਹੰਦ ਦੀ ਜਿੱਤ ?
Written By : ਏਬੀਪੀ ਸਾਂਝਾ | Updated at : 12 May 2017 06:21 PM (IST)
1/8

ਇਹ ਸਿੱਖ ਇਤਿਹਾਸ ਦੀ ਸਭ ਤੋਂ ਅਹਿਮ ਲੜਾਈ ਸੀ ਜੋ ਚੱਪੜਚਿੜੀ ਦੀ ਮੈਦਾਨ 'ਚ ਲੜੀ ਗਈ ਤੇ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸਾ ਸਫ਼ਲ ਹੋਇਆ। ਉਹ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਲਈ ਸਭ ਤੋਂ ਅਹਿਮ ਜਿੱਤ ਸੀ। ਇਸ ਤੋਂ ਬਾਅਦ ਬੰਦਾ ਸਿੰਘ ਨੇ ਛੋਟੇ ਲਾਲਾਂ ਦੀ ਸ਼ਹੀਦੀ ਵਾਲੀ ਥਾਂ 'ਤੇ ਯਾਦਗਾਰ ਬਣਾਈ।
2/8

ਸਮਾਣਾ, ਸਢੌਰਾ, ਸ਼ਾਹਬਾਦ, ਘੁੜਾਮ, ਠਸਕਾ ਤੇ ਮੁਸਤਫ਼ਾਬਾਦ ਤੋਂ ਬਾਅਦ ਵਾਰੀ ਸਰਹੰਦ ਦੀ ਆਈ। 12 ਮਈ 1710 ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਰੀਬ 1 ਲੱਖ ਦੀ ਗਿਣਤੀ ਵਾਲੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ 6-7 ਹਜ਼ਾਰ ਦੀ ਗਿਣਤੀ ਦੀਆਂ ਫੌਜਾਂ ਚੱਪੜਚਿੜੀ ਦੇ ਮੈਦਾਨ 'ਚ ਪਹੁੰਚ ਗਈਆਂ। ਇਸ ਜੰਗ 'ਚ ਬੰਦਾ ਸਿੰਘ ਬਹਾਦਰ ਨੇ ਹੰਢੇ ਹੋਏ ਸੈਨਾਪਤੀ ਵਾਂਗ ਸੂਝਬੂਝ ਦਿਖਾਈ। ਮੁਕਾਬਲੇ 'ਚ ਬਹੁਤ ਘੱਟ ਸੈਨਾ ਨੂੰ ਯੁੱਧ 'ਚ ਇੰਨੀ ਸੂਝਬੂਝ ਨਾਲ ਕਮਾਨ ਦਿੱਤੀ ਕਿ ਅੱਜ ਬੰਦਾ ਸਿੰਘ ਵਿਸ਼ਵ ਦੇ ਚੋਟੀ ਦੇ ਸੈਨਾਪਤੀਆਂ ਦੀ ਕਤਾਰ 'ਚ ਗਿਣੇ ਜਾਂਦੇ ਹਨ।
3/8

4/8

ਬੈਰਾਗੀ ਮਾਧੋ ਦਾਸ ਤੋਂ ਬੰਦਾ ਸਿੰਘ ਬਣੇ ਉਸ ਮਹਾਨ ਜਰਨੈਲ ਨੇ ਗੁਰੂ ਜੀ ਦਾ ਥਾਪੜਾ ਲੈ ਕੇ ਪੰਜਾਬ 'ਚ ਸਿੱਖਾਂ ਨੂੰ ਜਥੇਬੰਦ ਕਰਨ ਦਾ ਚੁਣੌਤੀਪੂਰਨ ਕਾਰਜ ਆਰੰਭਿਆ ਤੇ ਉਸ 'ਚ ਸਫ਼ਲਤਾ ਵੀ ਹਾਸਲ ਕੀਤੀ। ਬੰਦਾ ਸਿੰਘ ਸਮੇਤ ਸਾਰੀ ਸਿੱਖ ਕੌਮ ਦਾ ਸਭ ਤੋਂ ਵੱਡਾ ਮਿਸ਼ਨ ਸਰਹੰਦ ਫ਼ਤਿਹ ਕਰਨਾ ਸੀ ਕਿਉਂਕਿ ਦਸਮ ਪਿਤਾ ਦੇ ਛੋਟੇ ਲਾਲਾਂ ਦੀ ਇੱਥੇ ਹੋਈ ਸ਼ਹਾਦਤ ਖਿਲਾਫ਼ ਸਿੱਖ ਕੌਮ ਰੋਹ ਨਾਲ ਭਰੀ ਹੋਈ ਸੀ।
5/8

ਸਮਾਣਾ, ਸਢੌਰਾ, ਸ਼ਾਹਬਾਦ, ਘੁੜਾਮ, ਠਸਕਾ ਤੇ ਮੁਸਤਫ਼ਾਬਾਦ ਤੋਂ ਬਾਅਦ ਵਾਰੀ ਸਰਹੰਦ ਦੀ ਆਈ। 12 ਮਈ 1710 ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਰੀਬ 1 ਲੱਖ ਦੀ ਗਿਣਤੀ ਵਾਲੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ 6-7 ਹਜ਼ਾਰ ਦੀ ਗਿਣਤੀ ਦੀਆਂ ਫੌਜਾਂ ਚੱਪੜਚਿੜੀ ਦੇ ਮੈਦਾਨ 'ਚ ਪਹੁੰਚ ਗਈਆਂ। ਇਸ ਜੰਗ 'ਚ ਬੰਦਾ ਸਿੰਘ ਬਹਾਦਰ ਨੇ ਹੰਢੇ ਹੋਏ ਸੈਨਾਪਤੀ ਵਾਂਗ ਸੂਝਬੂਝ ਦਿਖਾਈ। ਮੁਕਾਬਲੇ 'ਚ ਬਹੁਤ ਘੱਟ ਸੈਨਾ ਨੂੰ ਯੁੱਧ 'ਚ ਇੰਨੀ ਸੂਝਬੂਝ ਨਾਲ ਕਮਾਨ ਦਿੱਤੀ ਕਿ ਅੱਜ ਬੰਦਾ ਸਿੰਘ ਵਿਸ਼ਵ ਦੇ ਚੋਟੀ ਦੇ ਸੈਨਾਪਤੀਆਂ ਦੀ ਕਤਾਰ 'ਚ ਗਿਣੇ ਜਾਂਦੇ ਹਨ।
6/8

ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕਰਕੇ ਸਰਹਿੰਦ ਦੀ ਜਿੱਤ ਅਜਿਹੀ ਜਿੱਤ ਹੋ ਨਿਬੜੀ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ। ਉਸ ਜੰਗ ਦੀ ਯਾਦ 'ਚ ਮੁਹਾਲੀ ਦੇ ਚੱਪੜਚਿੜੀ ਸਥਾਨ 'ਤੇ ਫਤਹਿ ਬੁਰਜ ਨਾਮੀ ਯਾਦਗਾਰ ਬਣਾਈ ਗਈ ਹੈ ਜਿੱਥੇ ਬਾਬਾ ਬੰਦਾ ਸਿੰਘ ਸਮੇਤ ਕਈ ਯੋਧਿਆਂ ਦੇ ਬੁੱਤ ਸਥਾਪਤ ਕੀਤੇ ਗਏ ਹਨ, ਹਰ ਸਾਲ ਇੱਥੋਂ ਸਰਹੰਦ ਤੱਕ ਸਰਹੰਦ ਫਤਹਿ ਮਾਰਚ ਕੱਢਿਆ ਜਾਂਦਾ ਹੈ।
7/8

ਚੱਪੜਚਿੜੀ ਦੇ ਮੈਦਾਨ 'ਚ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਮੂੰਹ ਦੀ ਖਾਣੀ ਪਈ ਤੇ ਹੰਢਿਆ ਵਰਤਿਆ ਤਜਰਬੇਕਾਰ ਸੈਨਾਪਤੀ ਤੇ 1710 ਨੂੰ ਵੀ ਇਸ ਜੰਗ 'ਚ ਆਪਣੀ ਜਾਨ ਗਵਾ ਬੈਠਾ। ਵਜ਼ੀਰ ਖਾਂ ਦਾ ਛੋਟਾ ਪੁੱਤਰ ਤੇ ਉਸ ਦਾ ਜਵਾਈ ਵੀ ਲੜਾਈ ਵਿੱਚ ਮਾਰੇ ਗਏ। ਇਸ ਤਰ੍ਹਾਂ ਸਿੱਖਾਂ ਨੇ ਸਰਹੰਦ ਸਰ ਕੀਤੀ ਤੇ 14 ਮਈ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦ ਵਿੱਚ ਦਾਖਲ ਹੋਏ।
8/8

ਚੰਡੀਗੜ੍ਹ: ਸਿੱਖ ਇਤਿਹਾਸ 'ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ ਜੰਗ ਅਹਿਮ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਹ ਯੁੱਧ ਉਸ ਸਮੇਂ ਹੋਇਆ ਸੀ ਜਦ ਸਿੱਖਾਂ ਦੀ ਗਿਣਤੀ ਦੁਨੀਆ 'ਤੇ ਬਹੁਤ ਘੱਟ ਰਹਿ ਗਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਦਸਮ ਪਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ ਸਨ, ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਸਿੱਖ ਕੌਮ ਨੂੰ ਮੁੜ ਜਥੇਬੰਦ ਕਰਨ ਦੀ ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਪ ਕੇ ਗਏ।
Published at : 12 May 2017 06:21 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
ਪੰਜਾਬ
Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
ਆਟੋ
Geyser Safety Tips : ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
ਅੰਮ੍ਰਿਤਸਰ
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਟ੍ਰੈਂਡਿੰਗ ਟੌਪਿਕ