ਬੱਲੇਬਾਜ਼ੀ ਵਿੱਚ ਫਲਾਪ ਰਹਿਣ ਵਾਲੇ ਆਲ ਰਾਉਂਡਰ ਹਾਰਦਿਕ ਪਾਂਡਿਆ ਨੇ ਪੋਰਟ ਐਲੀਜ਼ਾਬੇਥ ਵਿੱਚ ਚੰਗੀ ਗੇਂਦਬਾਜ਼ੀ ਤੇ ਫੀਲਡਿੰਗ ਕਰ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੁਆਈ। ਪਾਂਡਿਆ ਦੇ ਸ਼ੁਰੂਆਤੀ ਝਟਕਿਆਂ ਤੇ ਟਰਨਿੰਗ ਪੁਆਇੰਟ ਰਨ ਆਉਟ ਤੋਂ ਬਾਅਦ ਅਖੀਰ ਵਿੱਚ ਕੁਲਦੀਪ ਯਾਦਵ (57 ‘ਤੇ ਚਾਰ ਵਿੱਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਦੀ ਜਿੱਤ ਵਿੱਚ ਖਾਸ ਯੋਗਦਾਨ ਦਿੱਤਾ।