ਪੜਚੋਲ ਕਰੋ
(Source: ECI/ABP News)
ਕਾਰ ਘੱਟ ਮਾਈਲੇਜ਼ ਦਿੰਦੀ ਤਾਂ ਅਪਣਾਓ ਇਹ ਨੁਕਤੇ, ਝੱਟ ਪਏਗਾ ਫਰਕ

1/6

ਲਾਲ ਬੱਤੀ 'ਤੇ ਇੰਝਣ ਬੰਦ ਕਰੋ: ਰੈੱਡ ਲਾਈਡ 'ਤੇ ਇੰਝਣ ਚਾਲੂ ਰੱਖਣ ਨਾਲ ਰੁਕੇ ਹੋਏ ਸਮੇਂ ਵਿੱਚ ਵੀ ਕਾਰ ਚੱਲਦੀ ਰਹਿੰਦੀ ਹੈ ਤੇ ਤੇਲ ਬਲ਼ਦਾ ਰਹਿੰਦਾ ਹੈ। ਇਸ ਲਈ ਰੈੱਡ ਲਾਈਟ 'ਤੇ ਇੰਝਣ ਬੰਦ ਕਰ ਦਿਓ।
2/6

ਜਾਮ ਤੋਂ ਬਚੋ: ਜੇ ਤੁਸੀਂ ਜਾਮ ਵਾਲੇ ਰਾਹ ਥਾਣੀਂ ਨਹੀਂ ਜਾਓਗੇ ਤਾਂ ਸਮਾਂ ਵੀ ਘੱਟ ਲੱਗੇਗਾ ਤੇ ਇੰਝਣ ਵੀ ਘੱਟ ਸਮੇਂ ਤਕ ਚੱਲੇਗਾ। ਕਿਉਂਕਿ ਜਦੋਂ ਕਾਰ ਜ਼ਰੂਰਤ ਤੋਂ ਜ਼ਿਆਦਾ ਹੋਲ਼ੀ ਗਤੀ ਨਾਲ ਚੱਲਦੀ ਹੈ ਤਾਂ ਤੇਲ ਦੀ ਖਪਤ ਜ਼ਿਆਦਾ ਹੁੰਦੀ ਹੈ।
3/6

ਵਾਰ-ਵਾਰ ਗਿਅਰ ਨਾ ਬਦਲੋ: ਵਾਰ-ਵਾਰ ਗਿਅਰ ਬਦਲਣ ਨਾਲ ਕਾਰ ਦੀ ਮਾਈਲੇਜ਼ 'ਤੇ ਅਸਰ ਪੈਂਦਾ ਹੈ ਤੇ ਮਾਈਲੇਜ਼ ਘਟਣ ਲੱਗਦੀ ਹੈ। ਮਾਈਲੇਜ਼ ਬਰਕਰਾਰ ਰੱਖਣ ਲਈ ਇਸ ਤੋਂ ਬਚੋ।
4/6

ਤੇਜ਼ ਗਤੀ ਤੋਂ ਬਚੋ: ਕਾਰ ਤੇਜ਼ ਨਹੀਂ ਚਲਾਉਣੀ ਚਾਹੀਦੀ ਕਿਉਂਕਿ ਇਸ ਨਾਲ ਇੰਝਣ 'ਤੇ ਜ਼ਿਆਦਾ ਲੋਡ ਪੈਂਦਾ ਹੈ ਤੇ ਤੇਲ ਵੀ ਜ਼ਿਆਦਾ ਲੱਗਦਾ ਹੈ। ਇਸ ਨਾਲ ਮਾਈਲੇਜ਼ ਘਟ ਜਾਂਦੀ ਹੈ। ਜੇ ਕਾਰ ਨੂੰ ਆਮ ਰਫ਼ਤਾਰ ਨਾਲ ਚਲਾਓਗੇ ਤਾਂ ਮਾਈਲੇਜ਼ ਠੀਕ ਰਹੇਗੀ ਤੇ ਤੇਲ ਵੀ ਘੱਟ ਲੱਗੇਗਾ।
5/6

ਅੱਜ ਦੇ ਸਮੇਂ ਵਿੱਚ ਜਿਸ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਉਸ ਨੂੰ ਵੇਖਦਿਆਂ ਕਾਰ ਦੀ ਮਾਈਲੇਜ਼ ਬੇਹੱਦ ਅਹਿਮ ਹੈ। ਸਭ ਨੂੰ ਜ਼ਿਆਦਾ ਮਾਈਲੇਜ਼ ਵਾਲੀ ਗੱਡੀ ਚਾਹੀਦੀ ਹੈ ਪਰ ਕਈ ਵਾਰ ਕਾਰਾਂ ਕੰਪਨੀ ਦੇ ਦਾਅਵੇ ਮੁਤਾਬਕ ਮਾਈਲੇਜ਼ ਨਹੀਂ ਦਿੰਦੀਆਂ। ਜੇ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ ਤਾਂ ਇਹ ਨੁਕਤੇ ਤੁਹਾਡੇ ਕੰਮ ਆ ਸਕਦੇ ਹਨ।
6/6

ਨਿਯਮਿਤ ਸਰਵਿਸ: ਕਾਰ ਦੀ ਲਾਈਫ ਵਧਾਉਣ ਲਈ ਉਸ ਦੀ ਨਿਯਮਿਤ ਸਰਵਿਸ ਕਰਾਉਣੀ ਲਾਜ਼ਮੀ ਹੈ। ਇਸ ਨਾਲ ਕਾਰ ਹੰਢਦੀ ਵੀ ਹੈ ਤੇ ਮਾਈਲੇਜ਼ ਵੀ ਠੀਕ ਰਹਿੰਦੀ ਹੈ।
Published at : 02 Oct 2019 05:28 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
