ਪੜਚੋਲ ਕਰੋ
(Source: ECI/ABP News)
ਕਾਰ ਦੀ ਮਾਈਲੇਜ਼ ਵਧਾਉਣ ਲਈ ਅਹਿਮ ਨੁਕਤੇ

1/6

ਡੀਜ਼ਲ-ਪੈਟਰੋਲ ਦੇ ਲਗਾਤਾਰ ਵਧ ਰਹੇ ਭਾਅ ਨੂੰ ਵੇਖਦਿਆਂ ਹੁਣ ਲੋਕ ਵੱਧ ਮਾਈਲੇਜ਼ ਦੇਣ ਵਾਲੀਆਂ ਕਾਰਾਂ ਵੱਲ ਰੁਖ਼ ਕਰ ਰਹੇ ਹਨ। ਜੇ ਤੁਸੀਂ ਘਟਦੀ ਮਾਈਲੇਜ਼ ਤੋਂ ਪ੍ਰੇਸ਼ਾਨ ਹੋ ਤਾਂ ਮਾਈਲੇਜ਼ ਵਧਾਉਣ ਲਈ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਾਂਗੇ।
2/6

ਰੈੱਡ ਲਾਈਟ ਹੋਣ 'ਤੇ ਇੰਜਣ ਬੰਦ ਕਰ ਦਿਓ। ਜੇ ਈਂਧਣ ਦੀ ਖਪਤ ਘੱਟ ਕਰਨੀ ਹੈ ਤਾਂ ਰੈੱਡ ਲਾਈਟ 'ਤੇ ਇੰਜਣ ਬੰਦ ਕਰਨਾ ਸ਼ੁਰੂ ਕਰ ਦਿਓ। ਇਸ ਤਰ੍ਹਾਂ ਫਿਊਲ ਦੀ ਖਪਤ ਘਟੇਗੀ ਤੇ ਮਾਈਲੇਜ਼ ਆਪਣੇ-ਆਪ ਪਹਿਲਾਂ ਤੋਂ ਬਿਹਤਰ ਹੋਏਗੀ।
3/6

ਕਾਰ ਚਲਾਉਣ ਵੇਲੇ ਕਦੀ ਵੀ ਕਲੱਚ ਨੂੰ ਜ਼ਿਆਦਾ ਨਾ ਦਬਾਓ। ਇਸ ਨਾਲ ਵੀ ਇੰਜਣ 'ਤੇ ਲੋਡ ਪੈਂਦਾ ਹੈ ਤੇ ਫਿਊਲ ਦੀ ਖਪਤ ਜ਼ਿਆਦਾ ਹੁੰਦੀ ਹੈ। ਕਲੱਚ ਵੀ ਜਲਦੀ ਖਰਾਬ ਹੋ ਜਾਂਦਾ ਹੈ।
4/6

ਕਾਰ ਜਿੰਨਾ ਜ਼ਿਆਦਾ ਰੈਲ਼ੀ ਚੱਲੇਗੀ, ਮਾਈਲੇਜ਼ ਓਨੀ ਵਧੀਆ ਰਹੇਗੀ। ਸਰਵਿਸ ਦੌਰਾਨ ਧਿਆਨ ਰੱਖ ਕੇ ਇੰਜਣ ਆਇਲ ਸਮੇਤ ਹੋਰ ਆਇਲ ਨੂੰ ਵੀ ਠੀਕ ਸਮੇਂ 'ਤੇ ਬਦਲਵਾਉਂਦੇ ਰਹੋ।
5/6

ਕਾਰ ਦੀ ਸਰਵਿਸ ਬਹੁਤ ਜ਼ਿਆਦਾ ਅਹਿਮ ਹੁੰਦੀ ਹੈ। ਜੇ ਕਾਰ ਦੀ ਨਿਯਮਿਤ ਸਰਵਿਸ ਹੁੰਦੀ ਰਹੇ ਤਾਂ ਇੰਜਣ ਸਵੱਛ ਰਹਿੰਦਾ ਹੈ ਤੇ ਕਿਸੇ ਤਰ੍ਹਾਂ ਦੀ ਖਰਾਬੀ ਨਹੀਂ ਆਉਂਦੀ।
6/6

ਤੇਜ਼ ਰਫ਼ਤਾਰ ਕਾਰ ਚਲਾਉਣ ਨਾਲ ਇੰਜਣ 'ਤੇ ਜ਼ਿਆਦਾ ਲੋਡ ਪੈਂਦਾ ਹੈ ਤੇ ਕਾਰ ਦੀ ਮਾਈਲੇਜ਼ ਆਮ ਨਾਲੋਂ ਘੱਟ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਜ਼ਿਆਦਾ ਸਪੀਡ ਵਿੱਚ ਕਾਰ ਚਲਾਉਣ ਤੋਂ ਬਚੋ। ਹਾਈਵੇ 'ਤੇ ਵੀ ਕਾਰ ਨੂੰ 70-80 ਕਿਮੀ ਪ੍ਰਤੀ ਘੰਟੇ ਦੀ ਸਪੀਡ ਤੋਂ ਜ਼ਿਆਦਾ ਨਾ ਚਲਾਓ।
Published at : 21 Jul 2019 04:29 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
