ਪੜਚੋਲ ਕਰੋ
(Source: ECI/ABP News)
ਦੌਰਾ ਟਰੰਪ ਦਾ, ਚਰਚੇ ਇਵਾਂਕਾ ਦੇ, ਹਰ ਕਿਸੇ ਦੀਆਂ ਖੂਬਸੂਰਤ ਲੇਡੀ 'ਤੇ ਨਜ਼ਰਾਂ

1/17

ਇਵਾਂਕਾ ਟਰੰਪ
2/17

ਆਗਰਾ ਦੇ ਸੁੰਦਰ ਤਾਜ ਮਹਿਲ ਦੇ ਸਮੇਂ ਮੀਡੀਆ ਲਈ ਪੋਜ਼ ਦਿੰਦੇ ਹੋਏ ਇਵਾਂਕਾ ਤੇ ਕੁਸ਼ਨੇਰ ਕਾਫੀ ਖੁਸ਼ ਨਜ਼ਰ ਆਏ।
3/17

ਇਵਾਂਕਾ ਨੇ ਮੋਤੇਰਾ ਸਟੇਡੀਅਮ ਵਿਖੇ ਨਮਸਤੇ ਟਰੰਪ ਦਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਕੁਝ ਲੋਕਾਂ ਤੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਕੁਝ ਤਸਵੀਰਾਂ ਵੀ ਖਿੱਚੀਆਂ।
4/17

ਇਵਾਂਕਾ ਆਗਰਾ 'ਚ ਤਾਜ ਮਹਿਲ ਨੂੰ ਵੇਖਦਿਆਂ ਇੱਕ ਆਮ ਨਾਗਰਿਕ ਵਾਂਗ ਦਿਖਾਈ ਦਿੱਤੀ।
5/17

ਇਵਾਂਕਾ ਤੇ ਕੁਸ਼ਨੇਰ ਨੇ ਤਾਜ ਮਹੱਲ ਨੂੰ ਜਾਣਨ ਤੇ ਸਮਝਣ 'ਚ ਵੀ ਵਧੇਰੇ ਦਿਲਚਸਪੀ ਦਿਖਾਈ।
6/17

ਜਦੋਂ ਟਰੰਪ ਤਾਜ ਮਹਿਲ ਨੂੰ ਦੇਖਣ ਆਗਰਾ ਪਹੁੰਚੇ ਤਾਂ ਇਵਾਂਕਾ ਤੇ ਕੁਸ਼ਨੇਰ ਵੀ ਉੱਥੇ ਸੀ। ਇਸ ਸਮੇਂ ਦੌਰਾਨ ਮੀਡੀਆ ਕੈਮਰੇ ਇਨ੍ਹਾਂ ਦੋਵਾਂ ਦੀਆਂ ਫੋਟੋਆਂ ਖਿੱਚਦੇ ਰਹੇ।
7/17

ਟਰੰਪ ਤੋਂ ਇਲਾਵਾ ਇਵਾਂਕਾ ਵੀ ਇਸ ਦੌਰੇ 'ਚ ਸੁਰਖੀਆਂ ਬਟੋਰ ਰਹੀ ਹੈ। ਮੀਡੀਆ ਵਿਚ ਉਸ ਦੀ ਮੁਸਕੁਰਾਹਟ ਤੋਂ ਲੈ ਕੇ, ਉਸ ਦੀ ਚਾਲ ਤੇ ਪਹਿਰਾਵੇ ਤਕ ਵੀ ਬਹੁਤ ਸਾਰੀਆਂ ਖ਼ਬਰਾਂ ਆਈਆਂ ਹਨ।
8/17

ਇਵਾਂਕਾ ਤੇ ਟਰੰਪ ਦੀ ਆਪਸੀ ਟਿਉਨਿੰਗ ਬਿਹਤਰ ਹੈ। ਇਹੀ ਕਾਰਨ ਹੈ ਕਿ ਟਰੰਪ ਵੀ ਉਨ੍ਹਾਂ ਦੀ ਸਲਾਹ ਨੂੰ ਮੰਨਦੇ ਹਨ। ਮੌਜੂਦਾ ਦੌਰੇ ਵਿੱਚ ਵੀ ਉਸ ਦੀ ਭੂਮਿਕਾ ਕਾਫੀ ਅਹਿਮ ਹੈ।
9/17

ਇਵਾਂਕਾ ਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਈ ਰੈਲੀਆਂ ਕਰਕੇ ਟਰੰਪ ਦੀ ਜਿੱਤ ਲਈ ਮੈਦਾਨ ਤਿਆਰ ਕੀਤਾ ਸੀ।
10/17

ਟਰੰਪ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ ਜਿਸ ਵਿਚ ਉਹ ਆਪਣੇ ਪਰਿਵਾਰ ਨਾਲ ਇੱਕ ਦੇਸ਼ ਦੀ ਯਾਤਰਾ ‘ਤੇ ਹਨ।
11/17

ਅਮਰੀਕੀ ਰਾਸ਼ਟਰਪਤੀ ਦੀ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ। ਉਨ੍ਹਾਂ ਦਾ ਦੌਰਾ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਇਸ ਦੌਰੇ 'ਤੇ ਟਰੰਪ ਤੋਂ ਇਲਾਵਾ ਜਿਸ ਨੇ ਸਭ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਹੈ ਇਵਾਂਕਾ ਟਰੰਪ। ਇਵਾਂਕਾ ਨੇ ਸਭ ਤੋਂ ਵੱਧ ਸੁਰਖੀਆਂ ਬਣਾਈਆਂ ਹਨ।
12/17

ਇਵਾਂਕਾ ਟਰੰਪ ਦਾ ਇਹ ਦੂਜਾ ਭਾਰਤ ਦੌਰਾ ਹੈ। ਇਸ ਤੋਂ ਪਹਿਲਾਂ ਸਾਲ 2018 ਵਿਚ ਹੈਦਰਾਬਾਦ 'ਚ ਇੰਟੀਨੀਅਰਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਈ ਸੀ।
13/17

ਇਹ ਦੋਵਾਂ ਦੀ ਭੂਮਿਕਾਵਾਂ ਉੱਤਰੀ ਤੇ ਦੱਖਣੀ ਕੋਰੀਆ ਦੇ ਵਿਵਾਦਾਂ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਰਹੀਆਂ ਹਨ। ਇਵਾਂਕਾ ਕਿਮ ਜੋਂਗ ਉਨ ਨਾਲ ਤਿੰਨੇਂ ਮੁਲਾਕਾਤਾਂ 'ਚ ਟਰੰਪ ਦੇ ਨਾਲ ਮੌਜੂਦ ਸੀ।
14/17

ਕੁਸ਼ਨੇਰ ਤੇ ਇਵਾਂਕਾ ਦੀ ਸਲਾਹ ਤੋਂ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਇਸਰਾਈਲ ਤੇ ਫਿਲਸਤੀਨ ਦਰਮਿਆਨ ਹੋਏ ਵਿਵਾਦ ਦਾ ਕਾਰਨ ਬਣੇ ਯੇਰੂਸ਼ਲਮ ਨੂੰ ਇਜ਼ਰਾਈਲ ਦਾ ਹਿੱਸਾ ਐਲਾਨਿਆ ਸੀ।
15/17

ਇਸ ਨੂੰ ਇਵਾਂਕਾ ਤੇ ਕੁਸ਼ਨੇਰ ਦੀ ਵਿਦੇਸ਼ ਨੀਤੀ ਕਹੋ ਜਾਂ ਸਲਾਹ, ਪਰ ਇਹ ਦੋਵੇਂ ਟਰੰਪ ਦੇ ਭਰੋਸੇਮੰਦ ਹਨ।
16/17

ਇਵਾਂਕਾ ਤੇ ਉਸ ਦੇ ਪਤੀ ਜੈਰਡ ਕੁਸ਼ਨੇਰ ਰਾਸ਼ਟਰਪਤੀ ਟਰੰਪ ਦੇ ਸੀਨੀਅਰ ਸਲਾਹਕਾਰਾਂ 'ਚ ਸ਼ਾਮਲ ਹਨ। ਦੋਵਾਂ ਦੇ ਵ੍ਹਾਈਟ ਹਾਊਸ ਵਿੱਚ ਦਫਤਰ ਵੀ ਹਨ।
17/17

ਇਸ ਦਾ ਕਾਰਨ ਨਾ ਇਵਾਂਕਾ ਦੀ ਆਪਣੀ ਸ਼ਖਸੀਅਤ ਤੋਂ ਇਲਾਵਾ ਇਸ ਦੌਰੇ ਵਿੱਚ ਉਸ ਦੀ ਵੱਖਰੀ ਪਛਾਣ ਵੀ ਹੈ।
Published at : 25 Feb 2020 01:25 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
