ਪੜਚੋਲ ਕਰੋ
ਇਹ ਹਨ ਇਸ ਦਹਾਕੇ ਦੇ 10 ਸਭ ਤੋਂ ਵਧ ਡਾਉਨਲੋਡ ਕੀਤੇ ਐਪਸ
1/10

5. ਸਨੈਪ ਚੈਟ: ਸਨੈਪ ਚੈਟ ਸਾਲ 2011 'ਚ ਸ਼ੁਰੂ ਕੀਤੀ ਗਈ ਸੀ ਤੇ ਇਹ ਜਲਦੀ ਹੀ ਲੋਕਾਂ 'ਚ ਬਹੁਤ ਮਸ਼ਹੂਰ ਹੋ ਗਈ। ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਤੇ ਇਸ ਸੂਚੀ 'ਚ ਇਸ ਨੂੰ ਪੰਜਵਾਂ ਸਥਾਨ ਮਿਲਿਆ।
2/10

10. ਟਵਿੱਟਰ: ਟਵਿੱਟਰ ਨੂੰ 2006 'ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਆਮ ਲੋਕਾਂ ਵਿੱਚ ਕਾਫ਼ੀ ਫੇਮਸ ਹੋਇਆ ਹੈ। ਇਸ ਦੇ ਮੈਸੇਜ 'ਚ ਕੋਈ ਵੀ ਯੂਜ਼ਰ280 ਤੋਂ ਵੱਧ ਸ਼ਬਦ ਨਹੀਂ ਲਿਖ ਸਕਦਾ।
3/10

9. ਯੂਟਿਊਬ: ਯੂਟਿਊਬ ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ।
4/10

8. ਯੂਸੀ ਬ੍ਰਾਊਜ਼ਰ: ਯੂਸੀ ਬ੍ਰਾਊਜ਼ਰ ਇੱਕ ਵੈੱਬ ਬ੍ਰਾਊਜ਼ਰ ਹੈ ਜੋ ਦਹਾਕੇ ਦਾ ਅੱਠਵਾਂ ਸਭ ਤੋਂ ਵੱਧ ਡਾਊਨਲੋਡ ਕੀਤਾ ਐਪ ਹੈ। ਵਾਲ ਸਟ੍ਰੀਟ ਜਰਨਲ ਮੁਤਾਬਕ ਯੂਸੀ ਬ੍ਰਾਊਜ਼ਰ ਨੇ ਏਸ਼ੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ 'ਚ ਗੂਗਲ ਦੇ ਕ੍ਰੋਮ ਨੂੰ ਪਛਾੜ ਦਿੱਤਾ ਸੀ।
5/10

7. ਟਿਕਟੋਕ: ਟਿੱਕਟੋਕ ਇੱਕ ਵੀਡੀਓ ਸ਼ੇਅਰਿੰਗ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਹੈ। ਟਿੱਕਟੌਕ ਐਪ ਨੂੰ 2017 'ਚ ਚੀਨ ਤੋਂ ਬਾਹਰ ਬਾਜ਼ਾਰਾਂ ਵਿੱਚ ਲਾਂਚ ਕੀਤਾ ਗਿਆ ਸੀ ਤੇ ਇਹ ਜਲਦੀ ਹੀ ਲੋਕਾਂ 'ਚ ਕਾਫ਼ੀ ਮਸ਼ਹੂਰ ਹੋ ਗਿਆ ਸੀ।
6/10

6. ਸਕਾਈਪ: ਦੂਰਸੰਚਾਰ ਐਪਲੀਕੇਸ਼ਨ ਸਕਾਈਪ ਜੋ ਵੀਡੀਓ ਕਾਲਿੰਗ ਤੇ ਵੌਇਸ ਚੈਟ ਸੇਵਾਵਾਂ ਦਿੰਦੀ ਹੈ, ਇਸ ਸੂਚੀ 'ਚ ਛੇਵੇਂ ਨੰਬਰ 'ਤੇ ਹੈ।
7/10

4. ਇੰਸਟਾਗ੍ਰਾਮ: ਇੰਸਟਾਗ੍ਰਾਮ ਫੇਸਬੁੱਕ ਦੁਆਰਾ ਸੰਚਾਲਿਤ ਇੱਕ ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ, ਜਿਸ ਨੂੰ 2010 'ਚ ਲਾਂਚ ਕੀਤਾ ਗਿਆ ਸੀ।
8/10

3. ਵ੍ਹੱਟਸਐਪ ਮੈਸੇਂਜਰ: ਵ੍ਹੱਟਸਐਪ ਮੈਸੇਂਜਰ ਇੱਕ ਮੁਫਤ ਮੈਸੇਜ ਦੇਣ ਵਾਲੀ ਐਪ ਹੈ ਜੋ ਵਿਸ਼ਵ ਭਰ 'ਚ ਬਹੁਤ ਮਸ਼ਹੂਰ ਹੈ। ਇਹ ਫੇਸਬੁੱਕ ਦੀ ਮਲਕੀਅਤ ਹੈ।
9/10

2. ਫੇਸਬੁੱਕ ਮੈਸੇਂਜਰ: ਫੇਸਬੁੱਕ ਚੈਟ ਆਈਓਐਸ ਤੇ ਐਂਡਰਾਇਡ ਫੋਨਾਂ ਲਈ 2011 'ਚ ਸ਼ੁਰੂ ਕੀਤੀ ਗਈ ਸੀ ਤੇ ਦਹਾਕੇ ਦੇ ਅੰਤ ਤੱਕ ਇਹ ਦੂਜੀ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਗਈ ਐਪ ਬਣ ਗਈ।
10/10

1. ਫੇਸਬੁੱਕ: ਫੇਸਬੁੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਸਿਖਰ 'ਤੇ ਹੈ ਤੇ ਇਹ ਅਕਸਰ ਡਾਊਨਲੋਡ ਕੀਤੇ ਐਪਸ ਦੀ ਸੂਚੀ ਦੇ ਸਿਖਰ 'ਤੇ ਵੀ ਹੈ।
Published at : 19 Dec 2019 04:43 PM (IST)
View More






















