ਪੜਚੋਲ ਕਰੋ
ਵੱਡਾ ਘੱਲੂਘਾਰਾ ਦਾ ਇਤਿਹਾਸਕ ਦਿਨ
Written By : ਏਬੀਪੀ ਸਾਂਝਾ | Updated at : 05 Feb 2017 05:29 PM (IST)
1/7

ਉਸ ਹਮਲੇ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕੁੱਪ ਰਹੀੜਾ ਵਿੱਚ ਯਾਦਗਾਰ ਬਣਾਈ ਗਈ ਹੈ। 9 ਏਕੜ 'ਚ ਉਸਾਰੀ ਗਈ ਇਸ ਯਾਦਗਾਰ ਦਾ ਨੀਂਹ ਪੱਥਰ 2011 ਵਿੱਚ ਰੱਖਿਆ ਗਿਆ ਸੀ ਅਤੇ 2016 ਤੱਕ ਇਸਨੂੰ ਲੋਕਾਂ ਨੂੰ ਸੌਂਪ ਦਿੱਤਾ ਗਿਆ ਸੀ।
2/7

3/7

ਵੱਡਾ ਘੱਲੂਘਾਰਾ ਮਲੇਰਕੋਟਲਾ ਰਿਆਸਤ ਦੇ ਪਿੰਡਾਂ ਕੁੱਪ ਰਹੀੜੇ ਤੋਂ ਸ਼ੁਰੂ ਹੋ ਕੇ ਪਿੰਡ ਕੁਤਬਾ ਬਾਮਨੀ ਤੱਕ 15-20 ਮੀਲ ਦੇ ਇਲਾਕੇ 'ਚ ਵਾਪਰਿਆ। ਲੜਾਈ ਸਵੇਰੇ ਸ਼ੁਰੂ ਹੋਈ ਸੀ ਜੋ ਸ਼ਾਮ ਤੱਕ ਖਤਮ ਹੋ ਗਈ ਸੀ। ਉਸ ਸਿਰਫ਼ ਇੱਕ ਦਿਨ ਦੀ ਲੜਾਈ ਵਿੱਚ 25 ਤੋਂ 30 ਹਜਾਰ ਸਿੱਖ ਸ਼ਹੀਦੀਆਂ ਪਾ ਗਏ ਸਨ। ਅਤੇ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਵਸੋਂ ਇੱਕ ਦਿਨ ਵਿੱਚ ਹੀ ਖਤਮ ਹੋ ਗਈ ਸੀ। ਇਸੇ ਕਰਕੇ ਉਸ ਘਟਨਾ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ।
4/7

5/7

6/7

ਵੱਡੇ ਘੱਲੂਘਾਰੇ ਦਾ ਕਾਰਨ ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਨਾਲ ਰੰਜਿਸ਼ ਸੀ ਕਿਉਂਕਿ ਜਦੋਂ ਅਬਦਾਲੀ ਨੇ 1761 ਵਿੱਚ ਮਰਹੱਟਾ ਸ਼ਕਤੀ ਨੂੰ ਪਾਣੀਪਤ ਦੀ ਲੜਾਈ ਵਿੱਚ ਖਤਮ ਕਰ ਦਿੱਤਾ ਸੀ ਤਾਂ ਕਾਬਲ ਨੂੰ ਮੁੜਦੇ ਸਮੇਂ ਸਿੱਖ ਜਥਿਆਂ ਨੇ ਅਹਿਮਦਸ਼ਾਹ 'ਤੇ ਹਮਲਾ ਕਰਕੇ ਉਸ ਤੋਂ ਹਜ਼ਾਰਾਂ ਹਿੰਦੁਸਤਾਨੀ ਔਰਤਾਂ ਛੁਡਵਾਈਆਂ ਜਿਨਾਂ ਨੂੰ ਉਹ ਗ਼ੁਲਾਮ ਬਣਾ ਕੇ ਲਿਜਾ ਰਿਹਾ ਸੀ ਅਤੇ ਭਾਰਤੀਆਂ ਤੋਂ ਲੁੱਟਿਆ ਉਸ ਦੀ ਲੁੱਟ ਦੇ ਮਾਲ ਦਾ ਕਾਫੀ ਹਿੱਸਾ ਵੀ ਸਿੱਖਾਂ ਨੇ ਖੋਹ ਲਿਆ ਸੀ। ਇਸ ਲਈ ਅਹਿਮਦ ਸ਼ਾਹ ਅਬਦਾਲੀ ਨੇ ਕਾਬਲ ਦੀ ਸ਼ਾਹੀ ਮਸੀਤ ਵਿੱਚ ਇਕੱਠ ਕਰਕੇ ਸਿੱਖ ਸ਼ਕਤੀ ਖਤਮ ਕਰਨ ਲਈ ਅਫਗਾਨਾਂ ਦੇ ਮਜ੍ਹਬੀ ਜਨੂੰਨ ਨੂੰ ਵੰਗਾਰਿਆ ਸੀ ਅਤੇ ਧੋਖੇ ਨਾਲ ਚੁੱਪ ਚੁਪੀਤੇ ਹਮਲਾ ਕਰ ਦਿੱਤਾ ਸੀ ਜਿਸਦਾ ਮੁੱਠੀ ਭਰ ਸਿੱਖਾਂ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ।
7/7

5 ਫਰਵਰੀ 1762 ਨੂੰ ਮਲੇਰਕੋਟਲਾ ਦੇ ਕੁੱਪ ਰਹੀੜਾ 'ਚ ਸਿੱਖਾਂ ਦੀ ਬਹਾਦਰੀ ਦੀ ਇੱਕ ਲਾਮਿਸਾਲ ਘਟਨਾ ਦਾ ਦਿਨ ਹੈ। ਉਸ ਦਿਨ ਦੀ ਯਾਦ ਵਿੱਚ ਅੱਜ 5 ਫਰਵਰੀ ਨੂੰ ਯਾਦਗਾਰ ਵਾਲੀ ਥਾਂ 'ਤੇ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ। ਉਸ ਘਟਨਾ ਨੂੰ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦਾ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਵੱਡਾ ਘੱਲੂਘਾਰਾ ਅਠਾਰਵੀਂ ਸਦੀ ਦੇ ਸਿੱਖਾਂ ਦੀ ਬਹਾਦਰੀ ਦੀ ਇੱਕ ਲਾਮਿਸਾਲ ਘਟਨਾ ਹੈ, ਜਿਸ ਵਿੱਚ ਮੁੱਠੀ ਭਰ ਸਿੱਖ ਜਥਿਆਂ ਨੇ ਅਹਿਮਦ ਸ਼ਾਹ ਅਬਦਾਲੀ, ਸਰਹਿੰਦ ਦੇ ਨਵਾਬ ਜੈਨ ਖਾਂ ਤੇ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਦੀਆਂ ਸਾਂਝੀਆਂ ਟਿੱਡੀ ਦਲ ਫੌਜਾਂ ਦਾ ਅਨੋਖੀ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ।
Published at : 05 Feb 2017 05:29 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ 'ਭਾਜਪਾ' ਨੂੰ ਵੱਡਾ ਝਟਕਾ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ, 'ਸ਼੍ਰੋਮਣੀ ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ
ਪੰਜਾਬ 'ਚ ASI ਦਾ ਗੋਲੀ ਮਾਰ ਕੇ ਕਤਲ, ਮਾਮਲੇ 'ਚ ਆਇਆ ਨਵਾਂ ਮੋੜ, ਪੁੱਤਰ ਕੋਮਲ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ; ਬੋਲੇ...
ਪੰਜਾਬ
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਅੰਮ੍ਰਿਤਸਰ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ; ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ...
ਟ੍ਰੈਂਡਿੰਗ ਟੌਪਿਕ




















