ਰਿਹਾਨਾ ਦੇ ਇੱਕ ਸੱਦੇ 'ਤੇ 9,78,07,50,000 ਰੁਪਏ ਦਾ ਝਟਕਾ
ਸਨੈਪਚੈਟ ‘ਤੇ ਘਰੇਲੂ ਹਿੰਸਾ ‘ਤੇ ਚਲਾਏ ਜਾ ਰਹੇ ਇੱਕ ਇਸ਼ਤਿਹਾਰ ਨੂੰ ਲੈ ਕੇ ਪੌਪ ਸਟਾਰ ਰਿਹਾਨਾ ਨੇ ਤਿੱਖੀ ਨਿਖੇਧੀ ਕੀਤੀ। ਇਸ ਤੋਂ ਬਾਅਦ ਕੰਪਨੀ ਦੇ ਸੀਈਓ ਦੀ ਜਾਇਦਾਦ ਵਿੱਚ ਦੋ ਦਿਨਾਂ ਵਿੱਚ ਕਰੀਬ 15 ਕਰੋੜ ਡਾਲਰ (9,78,07,50,000 ਰੁਪਏ) ਘੱਟ ਗਈ।
Download ABP Live App and Watch All Latest Videos
View In Appਉਨ੍ਹਾਂ ਸਨੈਪਚੈਟ ਦੇ ਉਸ ਇਸ਼ਤਿਹਾਰ ਬਾਰੇ ਗੱਲ ਕੀਤੀ ਜਿਸ ਵਿੱਚ ਯੂਜ਼ਰਾਂ ਨੂੰ ਪੁੱਛਿਆ ਗਿਆ ਸੀ ਕਿ ਜਦ ਰਿਹਾਨਾ ਨੂੰ ਥੱਪੜ ਮਾਰਨਾ ਪਸੰਦ ਕਰਨਗੇ ਜਾਂ ਬ੍ਰਾਉਨ ਨੂੰ ਮੁੱਕਾ ਮਾਰਨਾ।
ਇਹ ਉਹ ਘਟਨਾ ਸੀ ਜਦ ਰਿਹਾਨਾ ਦੇ ਸਾਬਕਾ ਦੋਸਤ ਕ੍ਰਿਸ ਬ੍ਰਾਉਨ ਨੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਸੀ।
ਰਿਹਾਨਾ ਨੇ ਸਨੈਪਚੈਟ ‘ਤੇ 2009 ਦੀ ਇੱਕ ਘਟਨਾ ਨੂੰ ਹਾਈਲਾਈਟ ਕਰਨ ਦਾ ਇਲਜ਼ਾਮ ਲਾਇਆ ਹੈ।
ਇਸ ਤੋਂ ਬਾਅਦ ਸਨੈਪ ਇੰਕ ਦੇ ਸ਼ੇਅਰ ਕਰੀਬ 5 ਫੀਸਦੀ ਡਿੱਗ ਗਏ। ਸ਼ੁੱਕਰਵਾਰ ਨੂੰ ਇਹ ਦੋ ਫੀਸਦੀ ਹੋਰ ਡਿੱਗੇ। ਸ਼ੇਅਰ ਵਿੱਚ ਥੋੜ੍ਹੀ ਚੜ੍ਹਾਈ ਹੋਈ ਪਰ ਫਿਰ 4.7 ਫੀਸਦੀ ਦਾ ਨੁਕਸਾਨ ਰਿਹਾ।
ਫੋਰਬਜ਼ ਮੁਤਾਬਕ, ਸਿੰਗਰ ਰਿਹਾਨਾ ਨੇ ਯੂਜ਼ਰਾਂ ਨੂੰ ਐਪ ਡਿਲੀਟ ਕਰਨ ਦੀ ਰਿਕਵੈਸਟ ਕੀਤੀ।
ਫੋਰਬਜ਼ ਨੇ ਸ਼ਨੀਵਾਰ ਨੂੰ ਸਭ ਤੋਂ ਅਮੀਰ ਲੋਕਾਂ ਦੀ ਰੀਅਲ ਟਾਈਮ ਰੈਂਕਿੰਗ ਜਾਰੀ ਕੀਤੀ। ਇਸ ਮੁਤਾਬਕ ਸਨੈਪਚੈਟ ਦੀ ਕੰਪਨੀ ਸਨੈਪ ਇੰਕ ਦੇ ਸੀਈਓ ਸਪੀਗਲ ਦੀ ਜਾਇਦਾਦ ਤਕਰੀਬਨ 3.8 ਅਰਬ ਡਾਲਰ ਹੈ।
- - - - - - - - - Advertisement - - - - - - - - -