ਭਾਰਤ ਨੂੰ ਘੇਰਨ ਲਈ ਚੀਨ ਦਾ ਪੈਂਤੜਾ, ਜਾਣੋ ਕੀ ਹੈ ਡ੍ਰੈਗਨ ਦਾ ਐਕਸ਼ਨ ਪਲਾਨ
ਚੀਨ ਨੇ 2018 ਲਈ ਆਪਣੇ ਰੱਖਿਆ ਬਜਟ ਵਿੱਚ 8.1 ਫ਼ੀਸਦੀ ਦਾ ਵਾਧਾ ਕੀਤਾ ਹੈ। ਇਹ ਰਕਮ ਭਾਰਤ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ। ਚੀਨ ਦਾ 2018 ਦਾ ਰੱਖਿਆ ਬਜਟ 1110 ਕਰੋੜ ਯੂਆਨ (175 ਅਰਬ ਡਾਲਰ) ਹੈ।
Download ABP Live App and Watch All Latest Videos
View In Appਚੀਨ ਨੇ ਸ਼੍ਰੀਲੰਕਾ ਦੇ ਨਾਲ ਵੀ ਆਪਣੇ ਰਿਸ਼ਤੇ ਬਿਹਤਰ ਕਰ ਲਏ ਹਨ। ਦਸੰਬਰ 2017 ਵਿੱਚ ਸ਼੍ਰੀਲੰਕਾ ਨੇ ਆਪਣੇ ਹੰਬਨਟੋਟਾ ਪੋਰਟ 99 ਸਾਲਾਂ ਲਈ ਚੀਨ ਨੂੰ ਦੇ ਦਿੱਤਾ ਸੀ। ਮਤਲਬ ਡ੍ਰੈਗਨ ਦੀ ਮੌਜੂਦਗੀ ਹਿੰਦ ਮਹਾਂਸਾਗਰ ਵਿੱਚ ਸਿੱਧੇ ਤੌਰ 'ਤੇ ਵਧੇਗੀ। ਉੱਥੇ ਹੀ ਮੀਆਂਮਾਰ ਦੇ ਕਿਆਕਪਿਊ ਵਿੱਚ ਵੀ ਚੀਨ ਬੰਦਰਗਾਹ ਬਣਾ ਰਿਹਾ ਹੈ ਤੇ ਉਸ ਦੇ ਥਿਲਾਵਾ ਬੰਦਰਗਾਹ 'ਤੇ ਵੀ ਚੀਨੀ ਜਲ ਸੈਨਾ ਦਾ ਆਉਣਾ-ਜਾਣਾ ਹੈ। ਚੀਨ ਪਹਿਲਾਂ ਹੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਤੋਂ ਤਕਰੀਬਨ 50 ਕਿਲੋਮੀਟਰ ਦੂਰੀ 'ਤੇ ਸਥਿਤ ਕੋਕੋ ਟਾਪੂ 'ਤੇ ਆਪਣੀ ਤਾਕਤ ਵਧਾ ਕੇ ਆਧੁਨਿਕ ਜਲ ਸੈਨਿਕ ਸਰਗਰਮੀਆਂ ਕਰ ਚੁੱਕਾ ਹੈ।
ਚੀਨ ਦੀ ਹਮਲਾਵਰ ਨੀਤੀ ਵਿੱਚ ਤੇਜ਼ੀ ਆਈ ਹੈ। ਹਿੰਦੁਸਤਾਨ ਨੂੰ ਘੇਰਲ ਲਈ ਚੀਨ ਨੇ ਸਟ੍ਰਿੰਗ ਆਫ਼ ਪਰਲਸ ਤਹਿਤ ਜੋ ਵਿਊ ਰਚਨਾ ਕੀਤੀ ਸੀ, ਹੁਣ ਉਸ ਨੂੰ ਇੱਕ ਕਦਮ ਵਧਾਉਂਦਿਆਂ ਚੀਨ ਨੇ ਭਾਰਤ ਦੇ ਉਨ੍ਹਾਂ ਗੁਆਂਢੀਆਂ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ। ਪਾਕਿਸਤਾਨ ਦੀ ਮਦਦ ਕਰਕੇ ਚੀਨ ਉਸ ਨੂੰ ਭਾਰਤ ਵਿਰੁੱਧ ਭੜਕਾਉਂਦਾ ਰਹਿੰਦਾ ਹੈ। ਪਾਕਿਸਤਾਨ ਦੇ ਗਵਾਦਰ ਵਿੱਚ ਚੀਨ ਦੀ ਮੌਜੂਦਗੀ ਪਹਿਲਾਂ ਤੋਂ ਹੈ, ਜੋ ਭਾਰਤ ਦੇ ਸਭ ਤੋਂ ਨੇੜੇ ਹੈ। ਪਾਕਿਸਤਾਨ ਤੋਂ ਇਲਾਵਾ ਨੇਪਾਲ ਤੇ ਬੰਗਲਾਦੇਸ਼ ਨੂੰ ਵੀ ਆਰਥਿਕ ਮਦਦ ਦਾ ਲਾਲਚ ਦੇ ਕੇ ਚੀਨ ਆਪਣੇ ਵੱਲ ਕਰਨਾ ਚਾਹੁੰਦਾ ਹੈ।
ਹਾਲ ਹੀ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਲਿਖਤੀ ਬਿਆਨ ਦਿੱਤਾ ਕਿ ਡੋਕਲਾਮ ਵਿੱਚ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਜ਼ਰੂਰ ਪਿੱਛੇ ਹਟ ਗਈਆਂ ਹਨ, ਪਰ ਚੀਨ ਥੋੜ੍ਹੀ ਦੂਰ ਵੱਡੀ ਗਿਣਤੀ ਫ਼ੌਜੀਆਂ ਦੀਆਂ ਬੈਰਕਾਂ ਤੇ ਹੈਲੀਪੈਡ ਤਿਆਰ ਕਰ ਰਿਹਾ ਹੈ। ਰੱਖਿਆ ਰਾਜ ਮੰਤਰੀ ਸੁਭਾਸ਼ਰਾਵ ਭਾਮਰੇ ਨੇ ਵੀ ਹਾਲ ਹੀ ਵਿੱਚ ਚੇਤਾਵਨੀ ਦਿੱਤੀ ਸੀ ਕਿ ਚੀਨ ਸੀਮਾ 'ਤੇ ਤਣਾਅ ਬਰਕਰਾਰ ਹੈ ਤੇ ਭਵਿੱਖ ਵਿੱਚ ਵਧਣ ਦੇ ਆਸਾਰ ਹਨ।
ਸੂਤਰਾਂ ਨੇ ਦੱਸਿਆ ਕਿ ਚੀਨ ਦੀ ਫ਼ੌਜ ਡੋਕਾ ਲਾ ਵਿੱਚ ਭਾਰਤੀ ਚੌਕੀ ਦੇ ਨੇੜੇ-ਤੇੜੇ ਆਪਣੇ ਫ਼ੌਜੀ ਢਾਂਚੇ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਹੁਣ ਤਕ ਚੀਨ ਨੇ ਇੱਥੇ 1.3 ਕਿਲੋਮੀਟਰ ਲੰਮੀ ਸੜਕ ਬਣਾ ਲਈ ਹੈ। ਚੀਨ ਨੇ ਭਾਰਤੀ ਪੋਸਟ ਤੋਂ ਚਾਰ ਕਿਲੋਮੀਟਰ ਦੂਰੀ 'ਤੇ ਕਮਿਊਨੀਕੇਸ਼ਨ ਟ੍ਰੇਚੇਂਜ ਵੀ ਬਣਾ ਲਿਆ ਹੈ।
ਚੀਨ ਸਰਹੱਦ 'ਤੇ ਲਗਾਤਾਰ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਾ ਮਾਮਲਾ ਸਿੱਕਮ-ਭੂਟਾਨ-ਤਿੱਬਤ ਟ੍ਰਾਈ ਜੰਕਸ਼ਨ ਦੇ ਡੋਕਲਾਮ ਦਾ ਹੈ, ਜਿੱਥੇ ਚੀਨ ਨੇ ਭਾਰਤੀ ਚੌਕੀ ਨੇੜੇ 1.3 ਕਿਲੋਮੀਟਰ ਲੰਮੀ ਸੜਕ ਬਣਾ ਲਈ ਹੈ। ਇਸ ਰੋਡ ਰਾਹੀਂ ਭਾਰਤੀ ਫ਼ੌਜ ਦੀ ਮੌਜੂਦਗੀ ਨੂੰ ਅਣਡਿੱਠਾ ਕਰਕੇ ਚੀਨ ਦੱਖਣੀ ਡੋਕਲਾਮ ਤਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ।
- - - - - - - - - Advertisement - - - - - - - - -