ਪੰਜਾਬ ਦੀ ਸ਼ੇਰਨੀ ਹਿਨਾ ਸਿੱਧੂ ਦੀਆਂ ਪ੍ਰਾਪਤੀਆਂ ਵੇਖ ਹਰ ਕੋਈ ਰਹਿ ਜਾਏਗਾ ਦੰਗ
ਹਿਨਾ ਸਿੱਧੂ ਦੇ ਪਤੀ ਰੌਨਕ ਪੰਡਤ ਵੀ ਸ਼ੂਟਰ ਹਨ। ਉਹ 2006 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਚੁੱਕੇ ਹਨ।
Download ABP Live App and Watch All Latest Videos
View In Appਡੈਂਟਲ ਸਰਜਨ ਰਹਿ ਚੁੱਕੀ ਹਿਨਾ ਨੇ ਸਾਲ 2006 ਤੋਂ ਪਟਿਆਲਾ ਕਲੱਬ ਵਿੱਚ ਸ਼ੂਟਿੰਗ ਦੀ ਸਿਖਲਾਈ ਸ਼ੁਰੂ ਕੀਤੀ ਸੀ।
ਭਾਰਤ ਨੂੰ ਕਾਮਨਵੈਲਥ ਖੇਡਾਂ ਵਿੱਚ 11ਵਾਂ ਸੋਨ ਤਗ਼ਮਾ ਦਿਵਾਉਣ ਵਾਲੀ ਹਿਨਾ ਸਿੱਧੂ ਨੂੰ 2014 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਹਿਨਾ ਨੇ 2012 ਦੀਆਂ ਲੰਡਨ ਓਲੰਪਿਕ ਵਿੱਚ ਹਿੱਸਾ ਲਿਆ ਸੀ ਪਰ ਤਗ਼ਮਾ ਜਿੱਤਣ ਵਿੱਚ ਅਸਫਲ ਰਹੀ ਸੀ।
ਅਗਲੇ ਸਾਲ ਦਿੱਲੀ ਵਿੱਚ ਹੋਈਆਂ 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਹਿਨਾ ਨੇ ਟੀਮ ਵਿੱਚ ਰਹਿੰਦਿਆਂ ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਵਿਅਕਤੀਗਤ ਸ਼੍ਰੇਣੀ ਵਿੱਚ ਚਾਂਦੀ ਦਾ ਤਗ਼ਮਾ ਵੀ ਆਪਣੇ ਨਾਂ ਕੀਤਾ।
2018 ਵਿੱਚ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਉਨ੍ਹਾਂ ਚਾਂਦੀ ਦਾ ਤਗ਼ਮਾ ਵੀ ਜਿੱਤਿਆ ਸੀ।
ਹਿਨਾ ਨੇ ਆਪਣਾ ਪਹਿਲਾ ਤਗ਼ਮਾ 2008 ਵਿੱਚ ਜਿੱਤਿਆ। ਉਨ੍ਹਾਂ ਹੰਗਰੀਅਨ ਓਪਨ ਤੇ ਸਾਊਥ ਏਸ਼ੀਅਨ ਫ਼ੈਡਰੇਸ਼ਨ ਸ਼ੂਟਿੰਗ ਦੌਰਾਨ ਦੋ ਸੋਨ ਤਗ਼ਮੇ ਆਪਣੇ ਨਾਂ ਕੀਤੇ। ਦੋਵੇਂ ਮੁਕਾਬਲਿਆਂ ਵਿੱਚ ਹਿਨਾ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਹਿੱਸਾ ਲਿਆ ਸੀ।
2013 ਵਿੱਚ ਸਿੱਧੂ ਨੇ ਜਰਮਨੀ ਦੇ ਮਿਊਨਿਕ 'ਚ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਵਧੀਆ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਹੁਣ ਤੱਕ ਭਾਰਤ ਦੇ ਖਾਤੇ ਵਿੱਚ 11 ਸੋਨੇ, 4 ਚਾਂਦੀ ਤੇ 5 ਕਾਂਸੇ ਦੇ ਤਗ਼ਮੇ ਪੈ ਚੁੱਕੇ ਹਨ। 11ਵੇਂ ਤਗ਼ਮੇ ਨਾਲ ਭਾਰਤ ਮੈਡਲ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਪੰਜਾਬ ਦੇ ਧੀ ਹਿਨਾ ਸਿੱਧੂ ਨੇ ਫਿਰ ਤੋਂ ਦੇਸ਼ ਨੂੰ ਮਾਣ ਦਿਵਾਇਆ।
ਬ੍ਰਿਸਬੇਨ ਵਿੱਚ ਹੋਈਆਂ 2017 ਦੀਆਂ ਕਾਮਨਵੈਲਥ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਹਿਨਾ ਨੇ ਸੋਨ ਤਗ਼ਮਾ ਜਿੱਤਿਆ।
ਇਸ ਤੋਂ ਬਾਅਦ 2009 ਵਿੱਚ ਹਿਨਾ ਨੇ ਬੀਜਿੰਗ ਵਿੱਚ ISSF ਵਿਸ਼ਵ ਕੱਪ ਦੌਰਾਨ 10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਸਾਲ ਉਨ੍ਹਾਂ ਕੇਰਲ ਵਿੱਚ ਕੌਮੀ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
- - - - - - - - - Advertisement - - - - - - - - -