ਲੁਧਿਆਣਾ ਨਿਗਮ ਚੋਣ ਦੁਬਾਰਾ ਕਰਵਾਉਣ ਦੀ ਮੰਗ
Download ABP Live App and Watch All Latest Videos
View In Appਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਚੋਣ ਕਮਿਸ਼ਨ ਤੋਂ 95 ਵਾਰਡਾਂ 'ਤੇ ਨਵੇਂ ਸਿਰਿਓਂ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਤੇ ਕਾਂਗਰਸ ਪਾਰਟੀ 'ਤੇ ਧੱਕਾ ਸ਼ਾਹੀ ਦੇ ਇਲਜ਼ਾਮ ਲਾਏ ਹਨ।
24 ਫਰਵਰੀ ਨੂੰ ਲੁਧਿਆਣਾ ਨਿਗਮ ਦੀਆਂ ਚੋਣਾਂ ਹੋਈਆਂ ਸੀ, ਬੂਥ ਕੈਪਚਰਿੰਗ ਦੇ ਇਲਜ਼ਾਮਾਂ ਤੋਂ ਬਾਅਦ ਚੋਣ ਕਮਿਸ਼ਨ ਨੇ 26 ਫਰਵਰੀ ਨੂੰ ਰੀ-ਪੋਲਿੰਗ ਕਰਵਾਉਣ ਲਈ ਕਿਹਾ ਸੀ, ਸਾਰੇ ਵਾਰਡਾਂ ਦੀ ਨਤੀਜੇ ਪਹਿਲਾਂ ਹੀ ਤੈਅ ਕੀਤੀ ਤਰੀਕ 27 ਫਰਵਰੀ ਨੂੰ ਐਲਾਨੇ ਜਾਣਗੇ।
ਅਕਾਲੀ ਦਲ ਨੇ ਵੀ ਕਾਂਗਰਸ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਲੋਕ ਡਰ ਦੀ ਵਜ੍ਹਾ ਨਾਲ ਘਰੋਂ ਬਾਹਰ ਨਹੀਂ ਨਿਕਲ ਰਹੇ। ਹਾਲਾਂਕਿ, ਕਾਂਗਰਸ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ।
ਵਾਰਡ ਨੰਬਰ 44 ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜੈਕਿਸ਼ਨ ਮਿੱਤਲ ਹਨ। ਚਰਨਜੀਤ ਸਿੰਘ ਆਜ਼ਾਦ, ਹਰਕਰਨ ਵੈਦ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਮੀਤਪਾਲ ਦੁੱਗਰੀ ਚੋਣ ਮੈਦਾਨ ਵਿੱਚ ਹਨ।
ਲੁਧਿਆਣਾ ਨਗਰ ਨਿਗਮ ਚੋਣਾਂ 'ਚ ਬੂਥ ਕੈਪਚਰਿੰਗ ਦੇ ਲੱਗੇ ਇਲਾਜ਼ਾਮ ਤੋਂ ਬਾਅਦ, ਵਾਰਡ ਨੰਬਰ 44 ਦੇ ਬੂਥ 2 ਤੇ 3 'ਚ ਮੁੜ ਚੋਣ ਹੋ ਰਹੀ ਹੈ। ਮੁੜ-ਪੋਲਿੰਗ 'ਚ ਵੀ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਘੇਰਿਆ ਹੈ।
- - - - - - - - - Advertisement - - - - - - - - -