ਕਾਂਗਰਸੀਆਂ ਦੀ ਰੈਲੀ 'ਚ ਅਕਾਲੀਆਂ ਦਾ ਕੁਟਾਪਾ, ਕਮਿਸ਼ਨ ਕੋਲ ਜਾਣਗੇ ਰੱਖੜਾ
ਪਟਿਆਲਾ: ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਸੰਸਦੀ ਹਲਕੇ ਤਹਿਤ ਪੈਂਦੇ ਸਮਾਣਾ ਨੇੜਲੇ ਪਿੰਡ ਕਲਾਰਾਂ 'ਚ ਹੋਈ ਖ਼ੂਨੀ ਝੜਪ ਦੌਰਾਨ ਕਈ ਪਿੰਡ ਵਾਸੀ ਜ਼ਖ਼ਮੀ ਹੋਏ ਹਨ।
Download ABP Live App and Watch All Latest Videos
View In Appਜਦ ਪਰਨੀਤ ਕੌਰ ਭਾਸ਼ਣ ਪੂਰਾ ਕਰ ਚਲੇ ਗਏ ਤਾਂ ਕਾਂਗਰਸੀ ਤੇ ਅਕਾਲੀ ਵਰਕਰ ਭਿੜ ਗਏ। ਪਿੰਡ ਵਿੱਚ ਖੂਬ ਇੱਟਾਂ ਰੋੜੇ ਚੱਲੇ ਪਰ ਪੁਲਿਸ ਨੇ ਮੁਸਤੈਦੀ ਦਿਖਾਈ ਤੇ ਹਾਲਾਤ ਕਾਬੂ ਵਿੱਚ ਕੀਤੇ।
ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਉਹ ਪਰਨੀਤ ਕੌਰ ਨੂੰ ਇਸ ਸਬੰਧੀ ਮਿਲਣਾ ਚਾਹੁੰਦੇ ਸਨ ਪਰ ਉਹ ਨਹੀਂ ਮਿਲ ਸਕੇ ਤੇ ਨਾ ਹੀ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ।
ਪਿੰਡ ਦੇ ਲੋਕਾਂ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਸਰਪੰਚ ਅਕਾਲੀ ਦਲ ਦਾ ਜਿੱਤਿਆ ਸੀ ਪਰ ਕਾਂਗਰਸ ਨੇ ਆਪਣਾ ਐਲਾਨ ਦਿੱਤਾ।
ਦਰਅਸਲ, ਪੰਚਾਇਤੀ ਚੋਣਾਂ ਦੀ ਸਿਆਸੀ ਲਾਗ ਡਾਟ ਲੋਕ ਸਭਾ ਚੋਣਾਂ ਵਿੱਚ ਨਿੱਕਲਣ ਲੱਗੀ।
ਰੱਖੜਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰਨਗੇ।
ਜ਼ਖ਼ਮੀ ਵਰਕਰਾਂ ਦਾ ਹਾਲ ਚਾਲ ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪੁੱਛਿਆ। ਉਨ੍ਹਾਂ ਕਿਹਾ ਕਿ ਇੱਕ ਔਰਤ ਨੇ ਦੱਸਿਆ ਕਿ ਉਹ ਘਰ ਵਿੱਚ ਲੀੜੇ ਧੋ ਰਹੀ ਸੀ ਤੇ ਕਾਂਗਰਸੀ ਵਰਕਰ ਉਸ ਨੂੰ ਉੱਥੇ ਕੁੱਟ ਗਏ।
- - - - - - - - - Advertisement - - - - - - - - -