ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਆਮ ਬੰਦੇ ਤੋਂ ਲੈਕੇ NRI ਤਕ ਹੋਏ ਤੰਗ
ਹੜਤਾਲ ਕਾਰਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ 'ਤੇ ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਪ੍ਰੇਸ਼ਾਨੀ ਲਈ ਸਰਕਾਰ ਜ਼ਿੰਮੇਵਾਰ ਹੈ। ਅਸੀਂ 20 ਦਿਨ ਪਹਿਲਾਂ ਹੀ ਸਾਰਿਆਂ ਨੂੰ ਹੜਤਾਲ ਬਾਰੇ ਦੱਸ ਚੁੱਕੇ ਹਾਂ। ਵਿਭਾਗ ਨੂੰ ਟਿਕਟ ਹੀ ਨਹੀਂ ਬੁੱਕ ਕਰਨੀ ਚਾਹੀਦੀ ਸੀ।
Download ABP Live App and Watch All Latest Videos
View In Appਦਿੱਲੀ ਜਾਣ ਵਾਲੇ ਲੋਕ ਸਭ ਤੋਂ ਜ਼ਿਆਦਾ ਤੰਗ ਨਜ਼ਰ ਆਏ। ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਨੂੰ ਪਹਿਲਾਂ ਹੀ ਪਤਾ ਸੀ ਕਿ ਹੜਤਾਲ ਹੋਣੀ ਹੈ ਤਾਂ ਟਿਕਟ ਬੁੱਕ ਹੀ ਨਹੀਂ ਕਰਨੀਆਂ ਚਾਹੀਦੀਆਂ ਸਨ। ਹੁਣ ਸਾਨੂੰ ਕਹਿ ਰਹੇ ਹਨ ਕਿ ਰਿਫੰਡ 10-15 ਦਿਨ ਬਾਅਦ ਮਿਲੇਗਾ। ਅਸੀਂ ਤਾਂ ਕੈਨੇਡਾ ਚਲੇ ਜਾਣਾ ਹੈ, ਰਿਫੰਡ ਲੈਣ ਵਾਪਿਸ ਤਾਂ ਆ ਨਹੀਂ ਸਕਦੇ।
ਸੂਬੇ ਦੇ 18 ਡਿਪੂਆਂ ਵਿੱਚ ਹੋਈ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਲੰਧਰ ਦੇ ਬੱਸ ਅੱਡੇ ਵਿੱਚ ਤੰਗ ਪ੍ਰੇਸ਼ਾਨ ਖੜ੍ਹੀਆਂ ਇਨ੍ਹਾਂ ਸਵਾਰੀਆਂ ਨੇ ਦਿੱਲੀ ਏਅਰਪੋਰਟ ਵਾਸਤੇ ਟਿਕਟ ਬੁੱਕ ਕਰਵਾਈ ਹੋਈ ਹੈ। ਇਸ ਤੋਂ ਬਾਅਦ ਇਨ੍ਹਾਂ ਨੇ ਕੈਨੇਡਾ ਤੇ ਹੋਰ ਮੁਲਕਾਂ ਵਿੱਚ ਜਾਣਾ ਹੈ ਪਰ ਬੱਸਾਂ ਦੀ ਹੜਤਾਲ ਕਾਰਨ ਤੰਗ ਹਨ।
ਜਲੰਧਰ ਵਿੱਚ ਲੋਕਾਂ ਨੇ ਪ੍ਰਾਈਵੇਟ ਬੱਸਾਂ ਵਿੱਚ ਤਾਂ ਸਫਰ ਕਰ ਲਿਆ ਪਰ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਦਿੱਲੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ।
- - - - - - - - - Advertisement - - - - - - - - -