ਪੜਚੋਲ ਕਰੋ
ਹਰ ਗਲੀ 'ਚ ਮੂੰਹ ਅੱਡੀ ਖੜ੍ਹੀ ਮੌਤ, ਹੁਣ ਫ਼ਤਹਿਵੀਰ ਦੀ ਮੌਤ ਮਗਰੋਂ ਜਾਗੇਗੀ ਸਰਕਾਰ ?
1/8

ਸਰਕਾਰ ਨੂੰ ਇਕੱਲੇ ਬੋਰਵੈੱਲ ਹੀ ਨਹੀਂ, ਹਰ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਜੋ ਮਾਸੂਮ ਫ਼ਤਹਿਵੀਰ ਨਾਲ ਹੋਈ, ਉਹ ਹੋਰ ਕਿਸੇ ਨਾਲ ਨਾ ਹੋ ਸਕੇ।
2/8

ਫ਼ਤਹਿਵੀਰ ਸਿੰਘ ਦੀ ਮੌਤ ਬੋਰਵੈੱਲ ਵਿੱਚ ਡਿੱਗਣ ਕਰਕੇ ਹੋਈ ਜਿਸ ਨੂੰ ਸਮਾਂ ਰਹਿੰਦੇ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਲਈ ਸਰਕਾਰ ਵੱਲੋਂ ਸੂਬੇ ਦੇ ਸਾਰੇ ਖੁੱਲ੍ਹੇ ਪਏ ਬੋਰਵੈੱਲਜ਼ ਨੂੰ ਤੁਰੰਤ ਬੰਦ ਕਰਵਾਉਣ ਦਾ ਹੁਕਮ ਦਿੱਤਾ ਗਿਆ।
3/8

ਅੱਜ ਪੂਰਾ ਪੰਜਾਬ ਸੰਗਰੂਰ ਵਿੱਚ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਦੇ ਸੋਗ ਵਿੱਚ ਡੁੱਬਾ ਹੈ। ਥਾਂ-ਥਾਂ ਬੰਦ ਬੁਲਾਏ ਗਏ ਹਨ ਤੇ ਸਰਕਾਰ ਵਿਰੁੱਧ ਧਰਨੇ ਜਾਰੀ ਹਨ।
4/8

ਬਿਜਲੀ ਦੀਆਂ ਤਾਰਾਂ ਦੇ ਜੋੜ ਵੀ ਹਰ ਵੇਲੇ ਮੌਤ ਨੂੰ ਸੱਦਾ ਦੇ ਰਹੇ ਹਨ।
5/8

ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਗਲੀਆਂ ਵਿੱਚ ਜ਼ਮੀਨ ਛੂੰਹਦੇ ਤੇ ਖੁਲ੍ਹੇ ਬਿਜਲੀ ਦੇ ਮੀਟਰ ਲੱਗੇ ਹਨ।
6/8

ਬਿਜਲੀ ਦੇ ਮੀਟਰ ਖੁੱਲ੍ਹੇ ਪਏ ਹਨ ਤੇ ਕਿਤੇ-ਕਿਤੇ ਤਾਰਾਂ ਵੀ ਨੰਗੀਆਂ ਪਈਆਂ ਹਨ।
7/8

ਇਹ ਤਸਵੀਰਾਂ ਫਰੀਦਕੋਟ ਦੀਆਂ ਹਨ ਜਿੱਥੇ ਪ੍ਰਸਾਸ਼ਨ ਤੇ ਬਿਜਲੀ ਮਹਿਕਮਾ ਬੇਫਿਕਰ ਹੋ ਕੇ ਸੁੱਤਾ ਪਿਆ ਹੈ।
8/8

ਪਰ ਕੀ ਇਕੱਲੇ ਬੋਰਵੈੱਲ ਢੱਕਣ ਨਾਲ ਹਾਦਸਿਆਂ ਨੂੰ ਠੱਲ ਪਾਈ ਜਾ ਸਕਦੀ ਹੈ? ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਵੇਂ ਇਹ ਬੱਚੇ ਆਏ ਦਿਨ ਮੌਤ ਦੇ ਮੂੰਹ ਵਿੱਚੋਂ ਗੁਜ਼ਰ ਰਹੇ ਹਨ।
Published at : 12 Jun 2019 02:11 PM (IST)
View More





















