ਬੀਤੀ 3 ਅਪ੍ਰੈਲ ਨੂੰ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣ ਮਗਰੋਂ ਮਾਨਸਾ ਵਾਪਸ ਜਾ ਰਹੇ ਕਿਸਾਨਾਂ ਨਾਲ ਬਨੂੜ ਤੇ ਚੰਨੋ ਨੇੜੇ ਦੋ ਵੱਖ-ਵੱਖ ਹਾਦਸੇ ਵਾਪਰੇ ਸਨ, ਜਿਨ੍ਹਾਂ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ ਦੇ ਸੁਰਜੀਤ ਸਿੰਘ ਤੇ ਪਿੰਡ ਕਾਹਨਗੜ੍ਹ ਦੇ ਅਜਮੇਰ ਸਿੰਘ ਵਜੋਂ ਹੋਈ ਸੀ। ਇਤਫਾਕ ਨਾਲ ਦੋਵੇਂ ਹਾਦਸੇ ਇੱਕੋ ਤਰ੍ਹਾਂ ਨਾਲ ਕਿਸੇ ਦੂਜੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਵਾਪਰੇ ਸਨ।